ਪੰਨਾ:ਚੁਲ੍ਹੇ ਦੁਆਲੇ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਜਾੜ

ਆਲਾ ਸਿੰਘ ਹੁਣ ਕੁਝ ਬੁੱਢਾ ਹੋ ਗਿਆ ਸੀ, ਪਰ ਏਨਾ ਬੁਢਾ ਨਹੀਂ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹੇ ਤੇ ਨਾ ਬੈਠ ਸਕਦਾ ਹੋਵੇ, ਆਪਣੀਆਂ ਪੈਲੀਆਂ ਦਵਾਲੇ ਫੇਰਾ ਨਾ ਮਾਰ ਸਕਦਾ ਹੋਵੇ, ਜਾਂ ਕਿਸੇ ਪਰੇ ਵਿਚ ਖੜਕ ਕੇ ਗੱਲ ਨਾ ਕਰ ਸਕਦਾ ਹੋਵੇ । ਉਹਦੇ ਮੁੰਹ ਤੇ ਕੋਈ ਝੂਰੜੀ ਨਹੀਂ ਦਿਸਦੀ ਸੀ, ਸਗੋਂ ਚਿਟੀ ਪਲਮਦੀ ਦਾੜੀ ਦੇ ਉੱਤੇ ਉਸ ਦੀਆਂ ਗੋਰੀਆਂ ਗੱਲਾਂ ਅਜੇ ਥਿੰਦਿਆਈ ਦੀ ਭਾ ਮਾਰਦੀਆਂ । ਉਸ ਦੀ ਨਜ਼ਰ ਪਹਿਲਾਂ ਤੋਂ ਭੀ ਤੇਜ਼ ਹੋ ਗਈ ਜਾਪਦੀ ਸੀ । ਅਜੇ ਅਗਲੇ ਦਿਨ ਉਹ ਤੇ ਉਸ ਦਾ ਨਿੱਕਾ ਪੱਤਰ ਆਪਣੀ ਭੁੱਲੀ ਹੋਈ ਗਾਂ ਲੱਭਣ ਚੜੇ ਸਨ ਤੇ ਆਲਾ ਸਿੰਘ ਨੇ ਆਪਣੇ ਮੁੰਡੇ ਤੋਂ ਪਹਿਲਾਂ ਹੀ ਦੂਰ ਚੁਗਦੀ ਆਪਣੀ ਗਾਂ ਵੇਖ ਕੇ ਪਛਾਣ ਲਈ ਸੀ। ਦੰਦਾਂ ਵਿਚ ਪੀੜ ਹੋਣ ਕਰ ਕੇ ਉਸ ਬਹੁਤ ਸਾਰੇ ਦੰਦ ਕਢਵਾ ਦਿਤੇ ਹੋਏ ਸਨ, ਪਰ ਇਸ ਨਾਲ ਉਸ ਦੇ ਚਿਹਰੇ ਦਾ ਰੁਅਬ ਨਹੀਂ ਸੀ ਵਿਗੜਿਆ । ਹਾਂ, ਦਾਲ ਸਣੇ ਬਿਨਾਂ ਉਹ ਰੋਟੀ ਔਖੀ ਹੀ ਖਾ ਸਕਦਾ ਸੀ ਤੇ ਹਰ ਸਣੇ ਵਿਚ ਉਹ ਤਰੀ ਜ਼ਰੂਰ ਚਾਹੁੰਦਾ । ਇਕ ਵੇਰ ਜਦੋਂ ਉਹ ਦੇ

੧੪੧