ਪੰਨਾ:ਚੁਲ੍ਹੇ ਦੁਆਲੇ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਲ ਕੁਝ ਪੰਜਾਬੀ ਦੀਆਂ ਕਿਤਾਬਾਂ ਨੇ। ਇਹ ਆਪ ਪੜਨਗੇ ਤੇ ਤੁਹਾਨੂੰ ਸੁਣਾਉਣਗੇ । ਮੁੱਕ ਜਾਣਗੀਆਂ ਤੇ ਕੋਈ ਆਕੇ ਲੈ ਜਾਵੇਗਾ, ਹੋਰ ਦੇ ਜਾਵੇਗਾ ।
‘‘ ਇਨਾਂ ਕਿਤਾਬਾਂ ਵਿਚ ਕੀ ਹੈ ? ’’
‘‘ ਕਹਾਣੀਆਂ, ਕਵਿਤਾਵਾਂ, ਲੇਖ ਜਿਵੇਂ ਦਸਮ ਗੁਰੂ ਦੇ ਪੰਜ ਪਿਆਰੇ, ਸਿਖ ਭਾਈਚਾਰਾ ਤੇ ਸਮਾਜਵਾਦ, ਬਦੇਸ਼ੀ ਰਾਜ ਦੇ ਔਗੁਣ, ਰੱਬ ਦੀਆਂ ਦਾਤਾਂ ਤੇ ਬੰਦਿਆਂ ਦੀ ਕਾਣੀ ਵੰਡ ਆਦਿ ।
‘‘ ਨਹੀਂ, ਸਾਨੂੰ ਇਨ੍ਹਾਂ ਦੀ ਲੋੜ ਨਹੀਂ । ’’
ਜਗੀਰੋ ਨੇ ਬਾਹਰੋਂ ਕਿਹਾ, “ਬਾਪੂ ਜੀ, ਲੈ ਲਵੋ, ਮੈਂ ਪੜਿਆ ਕਰਾਂਗੀ । ਪੜਿਆਂ ਚੰਗੇ ਖ਼ਿਆਲਾਂ ਦਾ ਅਸਰ ਹੁੰਦਾ ਹੈ, ਬੁਰਿਆਂ ਦਾ ਨਹੀਂ ।
ਪੈ ਚ ਚੁਪ ਰਿਹਾ ਤੇ ਨੌਜੁਆਨ ਨੇ ਦੋ ਚਾਰ ਪੁਸਤਕਾਂ ਉਸ ਨੂੰ ਫੜਾ ਦਿਤੀਆਂ ।
ਬਾਹਰ ਦੁਧ ਗਰਮ ਹੋ ਗਿਆ ਸੀ ਤੇ ਕੁੜੀ ਨੇ ਭਾਂਡੇ ਮਾਂਜਣੇ ਸ਼ੁਰੂ ਕੀਤੇ ਹੋਏ ਸਨ ।
ਬਾਪੂ ਨੇ ਵਾਜ ਦਿਤੀ, ‘‘ ਪੁਤਰ ਪ੍ਰਾਹੁਣੇ ਦੇ ਦੁਧ ਵਿਚ ਖੰਡ ਪਾਈ, ਕਿਤੇ ਕੱਚਾ ਮਿੱਠਾ ਨਾ ਪਾ ਲਿਆਈਂ। ’’ ‘ਨਹੀਂ,ਬਾਪੁ ਜੀ ! ਮੈਂ ਤੇ ਤੁਹਾਡੇ ਦੁਧ ਵਿਚ ਵੀ ਖੰਡ ਹੀ ਪਾਈ ਹੈ।’
‘‘ ਨੌਜੁਆਨ ਨੇ ਕਿਹਾ, 'ਦੁਧ ਦੀ ਖੇਚਲ ਨਾ ਕਰੋ, ਮੈਂ ਦੁਧ ਬਹੁਤ ਘਟ ਪੀਂਦਾ ਹਾਂ। ’’
‘‘ ਕਿਉਂ ? ਚਾਹ ਪੀਂਦੇ ਹੋ ? ਬਣਵਾ ਦੇਈਏ ? ’’
‘‘ ਨਹੀਂ, ਚਾਹ ਦੇ ਮੈਂ ਲਾਗੇ ਵੀ ਨਹੀਂ ਜਾਂਦਾ । ਉਂਜ ਮੈਂ ਸੋਚਦਾ ਹਾਂ ਕਿਜੇ ਸਾਰ ਹਿੰਦੁਸਤਾਨੀ ਦੁਧ ਪੀਣ ਤਾਂ ਮਸੀਂ ਸਾਰਿਆਂ ਨੂੰ ਇਕ ਇਕ ਚਮਚਾ ਹਿੱਸੇ ਆਏ । ਜਿਦਣ ਅਸੀਂ ਛੰਨਾ ਭਰ ਕੇ ਪੀ ਜਾਂਦੇ ਹਾਂ, ਖਬਰੇ, ਕੰਨਿਆਂ ਗਰੀਬਾਂ ਦਾ ਹਿੱਸਾ ਪੀ ਜਾਂਦੇ ਹਾਂ; ਸਾਡੇ ਭਰਾ ਭੁਖੇ ਮਰਦੇ ਹਨ । ਸਾਡੇ ਮਾਮਲਿਆਂ ਤੇ ਟੈਕਸਾਂ ਤੇ

੧੩੩