ਪੰਨਾ:ਚੁਲ੍ਹੇ ਦੁਆਲੇ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੜੀ ਵਰ ਪ੍ਰਵਾਣ ਐ...... ’’
ਕੁੜੀ ਆਪਣੀ ਤਾਰੀਫ਼ ਸੁਣ ਕੇ ਆਪਣੀ ਖੁਸ਼ੀ ਤੇ ਪਰਦਾ ਪਾਈ ਜਾ ਰਹੀ ਸੀ । ਇਥੇ ਪਹੁੰਚ ਕੇ ਉਸ ਦੀਆਂ ਗਰੀਆਂ ਅਨਛੋਹ ਗੱਲਾਂ ਤੇ ਇਕ ਐਸੀ ਗੁੜੀ ਲਾਲੀ ਫਿਰ ਗਈ, ਜਿਸ ਨੂੰ ਨੌਜੁਆਨ ਨੇ ਦੀਵੇ ਦੇ ਮਧਮ ਚਾਨਣ ਵਿਚ ਵੀ ਦੇਖ ਲਿਆ ।
ਸੰਤਾ ਸਿੰਘ ਨੇ ਗੱਲ ਸ਼ੁਰੂ ਰਖੀ : ‘‘ ਆਪਣੀ ਬਰਾਦਰੀ ਵਿੱਚ ਸਾਨੂੰ ਕੋਈ ਇਸ ਦੇ ਲੇਕ ਵਰ ਨਹੀਂ ਲਭਦਾ । ਬੜੀ ਕੁੜਿਕੀ ਵਿਚ ਫਾਥ ਆਂ ! ਹੋਰ ਉਡੀਕ ਵੀ ਨਹੀਂ ਹੁੰਦਾ, ਜੁਆਨ ਜਹਾਨ ਧੀ ਹੋਈ । ਮਾਂ ਤੇ ਵਿਚਾਰੀ ਦੀ ਪੰਜਾਂ ਵਰਿਆਂ ਦੀ ਛਡ ਕੇ ਮਰ ਗਈ ਸੀ। ’’
‘‘ ਤੇ ਤੁਸੀਂ ਕਿਸੇ ਹੋਰ ਬਰਾਦਰੀ ਵਿਚ ਵਿਆਹ ਕਰ ਦਿਓ ’’, ਨੌਜੁਆਨ ਨੇ ਆਖਿਆ ।
‘‘ ਨਹੀਂ ਨਾ ਬਣਦਾ । ਮੁੰਨੇ ਦਾ ਵੱਡਾ ਭਰਾ ਕਾਲੀ ਮਿੱਟੀ ਫੀਟਰ ਹੈ, ਲਿਖਿਆ ਸੀ: ਹੁਣ ਮੇ ਤਰੀ ਬਣਨ ਵਾਲਾ ਹਾਂ । ਉਸ ਨੂੰ ਵੀ ਵਿਆਹੁਣਾ ਹੋਇਆ । ਜੇ ਕੁੜੀ ਹੋਰ ਬ੍ਰਾਦਰੀ ਵਿਚ ਵਿਆਹ ਦੇਈਏ ਤੇ ਆਪਣੀ ਬਾਦਰੀ ਅੰਨ-ਪਾਣੀ ਛੇਕ ਦਿੰਦੀ ਹੈ ਤੇ ਦੁਬਰੀਆਂ ਬਾਹੀਆਂ ਵਾਲੇ ਧੀਆਂ ਲੈ ਲੈਂਦੇ ਨੇ, ਪਰ ਦਿੰਦੇ ਨਹੀਂ। ਮੈਂ ਕਹਿਨਾਂ, ਗੁਰੂ ਨਾਨਕ ਨੇ ਚਾਰੇ ਵਰਣ ਇਕੋ ਕੀਤੇ ਤੇ ਦਸਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਸਾਂਝਾ ਬਾਟਾ ਅੰਮ੍ਰਿਤ ਦਾ ਪਿਆਇਆ । ਅਸੀਂ ਅਜ ਕਲ ਦੇ ਸਿਖ ਉਨਾਂ ਦੇ ਉਪਦੇਸ਼ ਬਾਣੀ ਤੋਂ ਮੁੱਕਰ ਕਿਉਂ ਹੁੰਦੇ ਜਾਨੇ ਆਂ । ’’
ਨੌਜੁਆਨ ਕੁਝ ਪ੍ਰੇਰਿਤ ਜਿਹਾ ਹੋ ਕੇ ਬੋਲਿਆ ‘‘ ਸਿੱਖੀ ਵਿਚ ਪੂਰਾ ਕੌਣ ਹੈ ? ਅਸਲੀ ਸਿੱਖੀ ਕਿਰਤ ਕਰਨਾ ਦਸਦੀ ਹੈ । ਸਿੱਖ ਕਿਰਤੀ ਨੂੰ ਕਮੀਣ ਕਹਿੰਦੇ ਹਨ, ਉਨ੍ਹਾਂ ਦੀ ਨਿਰਾਦਰੀ ਕਰਦੇ ਹਨ ਜ਼ਿਮੀਦਾਰਾਂ ਦੀਆਂ ਜੇ ਬੁੱਤੀਆਂ ਨਾ ਸਾਰਨ ਤਾਂ ਉਨ੍ਹਾਂ ਲਈ ਜੰਗਲ-ਪਾਣੀ ਜਾਣਾ ਮੁਸ਼ਕਲ ਕਰ ਦਿੰਦੇ ਹਨ । ਇਹ ਵਾਹਿਗੁਰੂ

੧੨੯