ਪੰਨਾ:ਚੁਲ੍ਹੇ ਦੁਆਲੇ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਾਹੁਣਾ

ਸੂਰਜ ਡੁੱਬ ਚੁੱਕਾ ਸੀ । ਲਹਿੰਦੇ ਤੋਂ ਲਾਲੀ ਹੌਲੀ ਹੌਲੀ ਲੋਪ ਹੋ ਰਹੀ ਸੀ । ਰਾਤ-ਰਾਣੀ ਦੇ ਰਾਜ-ਦੁਤ ਚਾਨਣ ਵਿਚ ਹਨੇਰਾ ਚਲਾਉਣ ਦੇ ਆਹਰ ਵਿਚ ਸਨ। ਮੀਰਾ ਕੋਟੀਆਂ ਦੀ ਨੁਕਰੋ ਮੁੜ ਜਾ ਕੇ ਇਕ ਚੀਕਦਾ ਗੱਡਾ ਪਿੰਡ ਦੇ ਚੌਕ ਵਲ ਨੂੰ ਰੁਖ ਕਰੀ ਜਾ ਰਿਹਾ ਸੀ। ਮਗਰੋ ਮਗਰ ਤਖ਼ਤ ਸਿੰਘ ਗਾਡੀ ਚੜੇ ਨੂੰ ਗਾਲਾਂ ਕੱਢਦਾ ਆ ਰਿਹਾ ਸੀ ਤੇ ਉਹ ਆਪਣਾ ਗੁੱਸਾ ਬਲਦਾਂ ਤੇ ਕਢੀ ਜਾ ਰਿਹਾ ਸੀ।
ਐਨ ਇਸੇ ਵੇਲੇ ਇਕ ਨੌਜੁਆਨ ਖੱਦਰ ਦੇ ਸਾਫ਼ ਕਪੜੇ ਪਾਈ ਉਸ ਪਾਸਿਓਂ ਵੀਹੀ ਵਿਚ ਦਾਖ਼ਲ ਹੋਇਆ ਤੇ ਕਾਹਲੀ ਕਾਹਲੀ ਤੁਰਦਾ ਗਾਹਲਾਂ ਕਢ ਰਹੇ ਜੱਟ ਨਾਲ ਜਾ ਰਲਿਆ ।
ਮੁਸਕਰਾ ਕੇ ਉਸ ਜੱਟ ਵਲ ਤੱਕਦਿਆਂ ਕਿਹਾ, ‘‘ ਸਰਦਾਰ, ਕਿਉਂ ਐਵੇਂ ਜ਼ਬਾਨ ਗੰਦੀ ਕਰਨਾ ਵਾਂ ? ’’
ਵਾਉ ਤੈਨੂੰ ਕੀ ਪਤਾ ਇਨਾਂ ਕਮੀਣਾਂ ਦਾ ? ਸਾਰਾ ਦਿਨ ਕੱਖ ਭੰਨਕੇ ਦੂਹਰਾ ਨਹੀਂ ਕਰਦੇ ਤੇ ਦਾਣੇ ਮੰਗਦੇ ਨੇ ਚਾਲੀ ਚਾਲੀ ਮਣ; ਸਾਰੇ ਦਿਨ ਵਿਚ ਇਕ ਬਾਲਣ ਦਾ ਗੱਡਾ ਨਹੀਂ ਬਣਿਆ ਇਹਦੇ ਕੋਲੋਂ। ’’

੧੨੧