ਪੰਨਾ:ਚੁਲ੍ਹੇ ਦੁਆਲੇ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਿੱਤਾਂ ਤੇ ਤੇ ਫੁਲ, ਛੱਤਾਂ ਤੇ ਤੇ ਫੁਲ, ਹਿਕੇ ਹਿਕ ਸਰੂ ਬਣਾਨੈ ਤੁਕਿਆਂ ਭਖ਼ ਤੇਹ ਲਹਿ ਜਾਨੀਐ। ਇਹ ਕੁੱਬਾ ਕਿਐ ਹਿਕ ਚੀਜ਼ ਐ। ’’ ਇਹ ਸੁਣ ਕੇ ਥੋੜੇ ਚਿਰ ਲਈ ਮੇਰੀ ਕੁੱਬੇ ਬਾਰੇ ਰਾਏ ਬਦਲ ਗਈ, ਪਰ ਛੇਤੀ ਹੀ ਘੁਣ-ਅਮਾਵਸ ਵਿਚ ਸੁਹਜ-ਕਲਾ ਦੀਆਂ ਬਰੀਕੀਆਂ ਅਲੋਪ ਹੋ ਗਈਆਂ ।
ਉਸੇ ਦਿਨ ਸ਼ਾਮ ਵੇਲੇ ਗਲੀ ਵਿਚੋਂ ਲੰਘਦਿਆਂ ਮੈਂ ਇਕ ਮੁੰਡੇ ਨੂੰ ਗੰਡੋਰੀਆਂ ਚਪਦਿਆਂ ਵੇਖਿਆ ਜੇ ਵਿਚ ਵਿਚ ਹੁਜਕੇ ਮਾਰ ਮਾਰ ਕੇ ਗਾ ਰਿਹਾ ਸੀਆ
ਕੂਬਾ ਭਾਵੇਂ ਕੂਬਾ, ਮੂੰਹ ਉਹਦਾ ਚੁਬਾ
ਸਭਨਾਂ ਤੋਂ ਵਧੇਰੀਆਂ, ਦੇਂਦਾ ਪਰ ਗਨੇਰੀਆਂ ।
ਮੁੰਡਾ ਤਾਂ ਦਾ ਗਾਂਦਾ ਲੰਘ ਗਿਆ, ਪਰ ਮੇਰਾ ਮਨ ਫੇਰ ਸੋਚ-ਸਾਗਰ ਵਿਚ ਗੋਤੇ ਖਾਣ ਲਗ ਪਿਆ। ਮੈਂ ਇਹ ਦੇਖ ਕੇ ਹੈਰਾਨ ਸਾਂ,ਕਿ ਕਿਵੇਂ ਗਲੀ ਦਾ ਬੱਚਾ ਬੱਚਾ ਕੱਬ ਉਤੇ ਖੁਸ਼ ਹੈ, ਪਰ ਮੈਂ ਹਾਂ ਕਿ ਅਕਾਰਣ ਨਫ਼ਰਤ ਕਰੀ ਜਾਂਦਾ ਹਾਂ । ਏਨੇ ਨੂੰ ਕੁੱਬੇ ਦੀ ਹੱਟੀ ਆ ਗਈ ਅਤੇ ਮੇਰੀਆਂ ਅੱਖਾਂ ਆਪਣੇ ਆਪ ਕੁੱਬੇ ਵਲ ਮੁੜੀਆਂ 'ਕੁੱਬਾ ਮੇਰੀ ਵਲ ਪਹਿਲਾਂ ਹੀ ਦੇਖ ਰਿਹਾ ਸੀ। ਉਸ ਦੀਆਂ ਸੰਘਣੀਆਂ ਮੁੱਛਾਂ ਵਿਚੋਂ ਇਕ ਅਜੀਬ ਜਹੀ ਮੁਸਕਾਹਟ ਨੇ ਮੇਰੀ ਵਲ ਝਾਕਿਆ, ਜਿਸ ਉਤੇ ਵਿਚਾਰ ਕਰਦਾ ਮੈਂ ਅੱਗੇ ਲੰਘ ਗਿਆ।
ਰਾਤ ਵੇਲੇ ਸੌਣ ਲਈ ਜਦ ਮੈਂ ਬਿਜਲੀ ਬਣਾ ਕੇ ਮੰਜੇ ਉਤੇ ਲੇਟਿਆ ਤਾਂ ਹਨੇਰੇ ਦੀ ਚਾਦਰ ਉਤੇ ਕੁੱਬੇ ਦੀ ਅਜੀਬ ਮੁਸਕੁਟ ਬਿਜਲੀ ਵਾਂਗ ਦਿਸਣ-ਲੁਕਣ, ਲਗੀ । ਮੈਂ ਆਪਣੇ ਮਨ ਨੂੰ ਬਥੇਰਾ ਹੋਰ ਹੋਰ ਪਾਸੇ ਲਾਉਣ ਦੇ ਯਤਨ ਕਰਦਾ ਸਾਂ, ਪਰ ਮੁਸਕ੍ਰਹਟ ਅੱਖਾਂ ਅੱਗੇ ਨਹੀਂ ਸੀ ਹਟਦੀ। ਅਗਲੇ ਦਿਨ ਵੀ ਇਕ ਦੋ ਵਾਰੀ ਕੁੱਬੇ ਦੀ ਮੁਸਕਾਨ ਨੇ ਦਰਸ਼ਨ ਦਿੱਤੇ। ਇਸ ਤਰਾਂ ਕਿੰਨਾ ਚਿਰ ਗੁਜ਼ਰ ਗਿਆ, ਪਰ ਏਸ ਅਰਸੇ ਵਿਚ ' ਕੋਈ ਦਿਨ

੧੧੨