ਪੰਨਾ:ਚੁਲ੍ਹੇ ਦੁਆਲੇ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਖੇਤਰ ਵਿਚ ਵੀ ਆਪ ਨੇ ਪ੍ਰਸਿਧਤਾ ਪ੍ਰਾਪਤ ਕੀਤੀ ਹੈ । ਆਪ ਦੀਆਂ ਕਹਾਣੀਆਂ ਦਾ ਸੰਗ੍ਰਹਿ “ਨਿਕੀ ਨਿਕੀ ਵਾਸ਼ਨਾ ਪ੍ਰਕਾਸ਼ਤ ਹੋ ਚੁਕਾ ਹੈ । ਕਹਾਣੀ ਕਲਾ ਦੀ ਆਪ ਨੂੰ ਕਾਫੀ ਸੂਝ ਹੈ। ਮਨੁਖੀ ਮਨ ਦੀ ਚਿਤ੍ਰਕਾਰੀ ਭਲੀ ਭਾਂਤ ਕਰਦੇ ਹਨ । ਬੋਲੀ ਬਹੁਤ ਮਾਂਜੀ ਹੋਈ ਤੇ ਸੁਰੀ ਹੈ ।
‘ਕੁੱਬਾ’ ਕਹਾਣੀ ਆਪ ਦੇ ਸੰਗਹ ‘ਨਿਕੀ ਨਿਕੀ ਵਾਸ਼ਨਾ’ ਵਿਚੋਂ ਲਈ ਗਈ ਹੈ । ਇਹ ਇਕ ਬਹੁਤ ਵਧੀਆ ਤੇ ਸੁਚੱਜਾ ਮਨੋ ਵਿਗਿਆਨਕ ਚਿਤ ਹੈ । ਕੁੱਬੋ ਵਾਸਤੇ ਘਰੋਂ ਘ੍ਰਿਣਾ ਧੀਰੇ ਧੀਰੇ ਸਾਂਝ ਤੇ ਪਿਆਰ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸ ਤਬਦੀਲੀ ਦਾ ਕਾਰਨ ਕੁੱਬੇ ਦੇ ਗੁਣ ਹਨ ਜੋ ਲਿਖ਼ਾਰੀ ਦੇ ਮਨ ਨੂੰ ਜਿਤ ਲੈਂਦੇ ਹਨ । ਕੁੱਬੇ ਦੀ ਸਮਝ, ਸੁਹਜ ਦੀ ਸੂਝ, ਮੁਸਕਾਨ ਅਤੇ ਸੰਗੀਤ ਦੀ ਜਾਣਕਾਰੀ ਉਸ ਨੂੰ ਹਰ ਮਨ ਪਿਆਰ ਬਨਾ ਦੇਂਦੇ ਹਨ। ਇਹਨਾਂ ਗੁਣਾਂ ਸਾਹਵੇਂ ਉਸਦੀ ਬਾਹਰੀ ਬਦਰਤੀ ਆਪਣਾ ਅਸਰ ਜ਼ਿਆਦਾ ਦੇਰ ਤਕ ਕਾਇਮ ਨਹੀਂ ਰੱਖ ਸਕਦੀ । ਕਹਾਣੀ ਵਿਚ ਸੰਕੋਚ ਹੈ ਅਤੇ ਪ੍ਰਭਾਵ ਦੀ ਇਕਾਗਰਤਾ | ਬੋਲੀ ਢੁਕਵੀਂ ਹੈ।


-(੦)-

੧੦੮