ਚੀਸਾਂ
ਬੱਦਲਾਂ ਦੇ ਪੱਲੇ ਵਿੱਚ
ਬੱਦਲਾਂ ਦੇ ਪੱਲੇ ਵਿੱਚ,-- ਬਿਜਲੀ ਬਣ ਕੇ, ਪਰਬੱਤ ਦੇ ਦਿਲ ਵਿੱਚ,-- ਨਿੱਤ ਪਈ ਭੜਕੇ, ਸਮੁੰਦਰ ਦੀ ਹਿੱਕ ਵੀ ਰਹੇ ਨਿੱਤ ਸੜਦੀ, ਅੱਗ ਵਿਜੋਗ ਦੀ ਸਭ ਥਾਈਂ ਬਲਦੀ।
੭੨