ਇਹ ਸਫ਼ਾ ਪ੍ਰਮਾਣਿਤ ਹੈ

ਥੋੜਾ ਹੈ। ਹਾਂ, ਮੈਂ ਡਾਕਟਰ ਗੁਰਬਖਸ਼ ਸਿੰਘ ਜੀ ਦਾ ਤਾਂ ਵਿਸ਼ੇਸ਼ ਧੰਨਵਾਦੀ ਹਾਂ ਜਿਨ੍ਹਾਂ ਦੀ ਕ੍ਰਿਪਾ ਨਾਲ ਮੈਨੂੰ ਪਰੂਫ ਦੇਖਣ ਦਾ ਵੀ ਕਸ਼ਟ ਸਹਿਣ ਨਹੀਂ ਕਰਨਾ ਪਿਆ।

ਸ੍ਰੀ ਮਾਨ ਪ੍ਰੋਫੈਸਰ ਵਿਦਿਆ ਸਾਗਰ ਜੀ ਨੇ ਮੇਰੀਆਂ ਕਵਿਤਾਵਾਂ ਦਾ ਖਰੜਾ ਪੜ੍ਹਕੇ, ਪ੍ਰਸੰਸਾ ਪਤ੍ਰ ਲਿਖ, ਮੈਨੂੰ ਬੜਾ ਉਤਸ਼ਾਹਿਤ ਕੀਤਾ ਹੈ। ਮੈਂ ਉਨ੍ਹਾਂ ਦਾ ਹਾਰਦਿਕ ਧੰਨਵਾਦੀ ਹਾਂ।

ਮੇਰੀਆਂ ਇਹ ਚੀਸਾਂ ਪੰਜਾਬੀ ਸਾਹਿਤ 'ਚ ਕੁਝ ਅਸਥਾਨ ਪ੍ਰਾਪਤ ਕਰ ਸਕਣਗੀਆਂ ਕਿ ਨਹੀਂ, ਪੰਜਾਬੀ ਜਗਤ ਇਨ੍ਹਾਂ ਨੂੰ ਅਪਨਾਏਗਾ ਕਿ ਨਹੀਂ, ਇਹਦੀ ਮੈਨੂੰ ਕੋਈ ਚਿੰਤਾ ਨਹੀਂ। ਇਸਦਾ ਨਿਰਨਾ ਸਮੇਂ ਨੇ ਕਰਨਾ ਹੈ, ਉਹ ਜਾਨੇ ਤੇ ਉਹਦਾ ਕੰਮ।

ਅੰਮ੍ਰਿਤਸਰ,

'ਬਰਖਾ ਰਾਮ, ਅਗੱਰਵਾਲ'

੧੮ ਮੱਈ, ੧੯੪੪

ਹਿੰਦੀ ਪ੍ਰਭਾਕਰ

੧੪