ਪੰਨਾ:ਚਾਰੇ ਕੂਟਾਂ.pdf/87

ਇਹ ਸਫ਼ਾ ਪ੍ਰਮਾਣਿਤ ਹੈ

ਰਖੜੀ

ਭੈਣ : ਰੱਖੜੀ ਦਾ ਤਿਓਹਾਰ ਆ ਗਿਆ ਵੀਰਾ ਵੇ!
ਬਾਂਹ ਕਰ ਬੰਨ੍ਹਾਂ, ਰੱਖੜੀ ਪਿਆਰਿਆ ਵੀਰਾ ਵੇ।

ਵੀਰ : ਰੱਖੜੀ ਭੈਣੇ ਕਿਦ੍ਹਾਂ ਅਜੇ ਬੰਨ੍ਹਾਵਾਂ ਨੀ?
ਅਮਨ ਮੇਰਾ ਵਿਚ ਖਤਰੇ, ਮੈਂ ਕੁਰਲਾਵਾਂ ਨੀ।

ਭੈਣ : ਰੱਖੜੀ ਮੇਰੀ ਵੀਰਾ ਅਮਨ ਬਚਾਏਗੀ।
ਅੱਗ-ਮੂੰਹੋਂ ਸੰਸਾਰ ਨੂੰ ਕੱਢ ਵਿਖਾਏਗੀ।

ਵੀਰ : ਮੌਲੀ ਦੇ ਕੀ ਧਾਗੇ ਭੈਣ ਸਵਾਰਣਗੇ?
ਕਿਦ੍ਹਾਂ ਅਮਨ ਬਚਾਊ ਜੋਸ਼ ਉਭਾਰਣਗੇ?

ਭੈਣ : ਸਾਂਝਾਂ ਪਾ ਸੰਸਾਰ ਬਚਾਉਂਦੇ ਵੀਰਾ ਵੇ।
ਜੰਗ ਬਾਜ਼ ਤਾਂ ਹੋ ਹੋ ਵੇਖੇ ਟੀਰਾ ਵੇ।

-੭੮-