ਪੰਨਾ:ਚਾਰੇ ਕੂਟਾਂ.pdf/86

ਇਹ ਸਫ਼ਾ ਪ੍ਰਮਾਣਿਤ ਹੈ

ਹਾਸੇ ਤੇਰੇ, ਫੁਲ ਹਸਾਉਂਦੇ।
ਰੋਣੇ ਤੇਰੇ ਰਾਗ ਜਮਾਉਂਦੇ।
ਰੀਸਾਂ ਤੇਰੀਆਂ ਕਰਦੇ ਕਰਦੇ,
ਘਸ ਚਲੇ ਮੰਦਰੀਂ ਘੜਿਆਲ।
ਜੁਗ ਜੁਗ......

ਤਤੀਆਂ ਵਾਵਾਂ ਠਾਰਨ ਦੇ ਲਈ।
ਡੁਬਦੇ ਬੇੜੇ ਤਾਰਨ ਦੇ ਲਈ।
ਜਿਥੇ ਸੰਮੀਆਂ ਸੱਜ-ਵਿਆਹੀਆਂ,
ਪੈਰੀਂ ਰਖਦੀਆਂ ਹੈਣ ਭੁਚਾਲ।
ਜੁਗ ਜੁਗ......

ਮਾਣੇਂ ਰਜ ਜਵਾਨੀ ਅਪਣੀ।
ਜਗ ਨੂੰ ਦਵੇਂ ਨਿਸ਼ਾਨੀ ਅਪਣੀ।
ਮੈਥੋਂ ਵਧ ਪਿਆਰੇ ਧਰਤੀ,
ਮੈਂ ਅੰਬੜੀ ਦਾ ਇਕ ਸਵਾਲ:-
ਜੁਗ ਜੁਗ ਜੀਵੇਂ ਮੇਰੇ ਲਾਲ।

-੭੭-