ਪੰਨਾ:ਚਾਰੇ ਕੂਟਾਂ.pdf/80

ਇਹ ਸਫ਼ਾ ਪ੍ਰਮਾਣਿਤ ਹੈ

ਕੀ ਹੋ ਗਿਆ ਤਾਂ ਕਹਿੰਦੇ, 'ਆਖਰ ਕਿਨ੍ਹੇ ਇਹ ਕੀਤਾ?

ਇਹ ਕੀਮਤੀ ਲਹੂ ਸੀ ਲਾ ਡੀਕ ਕਿਸ ਨੇ ਪੀਤਾ?'

ਆਖਰ ਤਾਂ ਅਕਲ ਪਰਦੇ ਪਿੱਛੇ ਕੋਈ ਖੜਾ ਸੀ।

ਜਿਸ ਦੇ ਇਸ਼ਾਰਿਆਂ ਤੇ ਕਠ-ਪੁਤਲੀਆਂ ਦੇ ਵਾਂਗੂੰ,

ਇਹ ਨਾਚ ਕਰਨ ਵਾਲਾ ਖੂਨੀ ਕੋਈ ਧੜਾ ਸੀ।

ਹੁਣ ਤੇ ਪਛਾਣ ਲਈਏ ਆਪਣੇ ਅਤੇ ਬੇਗਾਨੇ।

ਭਰਿਆਂ ਮਤਾਂ ਇਹ ਜਾਏ ਫਿਰ ਜਾਮ ਜ਼ਿੰਦਗੀ ਦਾ,

ਰੌਣਕ 'ਚ ਬਦਲਣੇ ਨੇ ਉਜੜੇ ਹੋਏ ਮੈਖ ਨੇ।

-੭੧-