ਪੰਨਾ:ਚਾਰੇ ਕੂਟਾਂ.pdf/77

ਇਹ ਸਫ਼ਾ ਪ੍ਰਮਾਣਿਤ ਹੈ

੧੯੪੭

ਟੁੱਟ ਗਈਆਂ ਸਦੀਆਂ ਤੋਂ ਗੰਢੀਆਂ,
ਹਮ-ਵਤਨੀਆਂ ਦੀਆਂ ਸਾਂਝਾਂ।
ਧੜਕਣ ਲਗ ਪਏ ਸੁੰਨ ਕਲੇਜੇ,
ਲਗੀਆਂ ਜਿਗਰੀਂ ਡਾਂਹਝਾਂ।
ਵੈਰ-ਤਅੱਸਬ ਫਿਰ ਗਿਆ ਦਿਲ ਤੇ,
ਢਿਡ ਦੀ ਲੀਹ ਦੇ ਵਾਂਗੂੰ-
ਕੈਅ ਬਣ ਡੁਲ੍ਹੀ ਮਜ਼੍ਹਬ ਪ੍ਰਸਤੀ,
ਬਣੀਆਂ ਲਹੂ ਦੀਆਂ ਮਾਂਝਾਂ।

ਜਾਂ ਰਾਜਨੀਤੀ ਬੁਰਕਾ ਪਾ ਮੌਤ ਦਾ ਸੀ ਨੱਚੀ।
ਹਰ ਲਾਟ ਦੀਵਿਆਂ ਦੀ ਘਰ ਨੂੰ ਜਲਾ ਸੀ ਮੱਚੀ।
ਪਰ ਸੜ ਗਏ ਕਿਸੇ ਦੇ ਬਾਂਹ ਟੁੱਟ ਗਈ ਕਿਸੇ ਦੀ।
ਪੀਰਾਂ ਗੁਰਾਂ ਦੇ ਵੇਲੇ,
ਕਿਸਮਤ ਲਿਖੀ ਲਿਖਾਈ ਸੀ ਫੁੱਟ ਗਈ ਕਿਸੇ ਦੀ।

-੬੮-