ਪੰਨਾ:ਚਾਰੇ ਕੂਟਾਂ.pdf/73

ਇਹ ਸਫ਼ਾ ਪ੍ਰਮਾਣਿਤ ਹੈ

ਵਾਰਸਸ਼ਾਹ

'ਵਾਰਸਸ਼ਾਹ' ਮੀਆਂ ਤੇਰੇ ਕਿਆ ਕਹਿਣੇ,
ਲਾ ਕੇ ਦਸੀਆਂ ਖੂਬ ਉਡਾਰੀਆਂ ਨੀ।
ਗਹਿਣੇ ਕਪੜੇ ਪਾ ਕੇ ਇਲਮ ਵਾਲੇ,
ਸਤਰਾਂ ਨੰਗਿਆਂ ਖ਼ੂਬ ਸ਼ਿੰਗਾਰੀਆਂ ਨੀ।
ਬੇੜੇ ਪਾਰ ਹੋ ਗਏ ਨੇ ਆਸ਼ਕਾਂ ਦੇ,
ਲਾ ਕੇ ਦਸੀਆਂ ਐਸੀਆਂ ਤਾਰੀਆਂ ਨੀ।
ਸਾਰੀ ਜ਼ਿੰਦਗੀ ਹੋ ਗਈ ਪੌਂ-ਬਾਰਾਂ,
ਖੇਡਾਂ ਜਿੱਤ ਕੇ ਐਸੀਆਂ ਹਾਰੀਆਂ ਨੀ।
ਕੌਣ ਜਾਣਦਾ ਸੀ ਘਰੋਂ ਕਢਿਆਂ ਨੂੰ,
ਘਰੋਂ ਕਢਿਆਂ ਹੀ ਦਿਲ ਦੀ ਥਾਂ ਦਏਗਾ।
ਕਿਸ ਨੂੰ ਪਤਾ ਸੀ ਪਾਟੇ ਹੋਏ ਵਰਕਿਆਂ ਨੂੰ,
'ਅਮਰ' ਪ੍ਰੇਮ ਕਹਾਣੀ ਦਾ ਨਾਂ ਦਏਗਾ।

-੬੪-