ਪੰਨਾ:ਚਾਰੇ ਕੂਟਾਂ.pdf/55

ਇਹ ਸਫ਼ਾ ਪ੍ਰਮਾਣਿਤ ਹੈ

ਰਬ ਜਾਣਦਾ ਕਿੱਦਾਂ ਲੰਘਣ,
ਠੰਢੀਆਂ ਰਾਤਾਂ ਕਾਲੀਆਂ।
ਮਾਏ ਨੀ ਮੇਰੀਆਂ ਵਾਲੀਆਂ।
ਇਸ ਗਲੋਂ ਤੇ ਮੇਰੇ ਉਤੇ,
ਆਉਂਦੀ ਨਿੱਜ ਜਵਾਨੀ।
ਬਾਬਲ ਤੋਰੀ ਦੇਸ਼ ਬਿਗਾਨੇ,
ਆਪਣੀ ਗੋਦ ਦੀ ਰਾਣੀ।
ਮਾਂ ਨਾ ਬਹੁੜੀ, ਭੈਣ ਨਾ ਬਹੁੜੀ,
ਵੀਰਾਂ ਸੌਂਹਾਂ ਪਾ ਲਈਆਂ।
ਮਾਏ ਨੀ ਮੇਰੀਆਂ ਵਾਲੀਆਂ।
ਸੁਪਨੇ ਲੈ ਲੈ ਰਾਤ ਗੁਜ਼ਾਰਾਂ,
ਸਰਘੀ ਚੱਕੀ ਝੋਵਾਂ।
ਤੁੰਬਾ, ਵੱਟਾਂ, ਕੱਤਾਂ, ਟੇਰਾਂ,
ਚੋਲੀ ਸੀਊਂਦੀ ਰੋਵਾਂ।
ਚੂਰੀਆਂ ਖਾ ਕੇ ਉਡ ਪੁਡ ਜਾਣੇ,
ਕਾਂ ਨਾ ਦੇਣ ਵਿਖਾਲੀਆਂ-
ਮਾਏ ਨੀ ਮੇਰੀਆਂ ਵਾਲੀਆਂ।
ਡੱਬੀ ਅੰਦਰ ਪਈਆਂ ਪਈਆਂ,
ਹੋ ਚਲੀਆਂ ਨੇ ਕਾਲੀਆਂ।

- ੪੬ -