ਪੰਨਾ:ਚਾਰੇ ਕੂਟਾਂ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਰਹਿ ਕੇ ਭੋਰਿਆਂ 'ਚਿ ਕੇ ਮੇਰੇ ਪੂਰਨਾਂ ਨੇ,
ਪਰਦੇ ਪਏ ਹੋਏ ਪਾਪ ਤੋਂ ਲਾਹ ਦਿਤੇ।

ਵੇਖ ਮੇਰੀਆਂ ਅਜ ਤਰੱਕੀਆਂ ਨੂੰ,
ਮੈਨੂੰ ਮੇਲਣਾ ਨਾਲ ਸੰਸਾਰ ਚਾਹੇ।
ਮੈਨੂੰ ਵਿਚ ਆਕਾਸ਼ ਦੇ ਵੇਖ ਉਡਦਾ,
ਹਰ ਇਕ ਨਾਲ ਉਡਣਾ ਹੋਣਹਾਰ ਚਾਹੇ।
ਮੈਂ ਤੇ ਸਾਇੰਸ ਵਲ ਨੂੰ ਵਧਦਾ ਜਾ ਰਿਹਾ ਹਾਂ,
ਦਸਣਾ ਆਪਣਾ ਚੰਦ ਅਕਾਰ ਚਾਹੇ।
ਕਲੀਆਂ ਚੁਣ ਕੇ ਮੇਰੇ ਬਗੀਚਿਆਂ 'ਚੋਂ,
ਚੁੰਨੀ ਮੜ੍ਹਨੀ ਕੋਈ ਮੁਟਿਆਰ ਚਾਹੇ।

ਮੈਂ ਹੁਣ ਆਪਣੀ ਏਸ ਬਹਾਰ ਤਾਈਂ,
ਸਾੜਨ ਦਿਆਂਗਾ ਨਾ ਚੰਗਿਆੜਿਆਂ ਨੂੰ।
ਖਾਜਾ ਤੋਪ ਦਾ ਬਨਣ ਨਾ ਦਿਆਂਗਾ ਮੈਂ,
ਲਾਵੀਂ ਬੈਠਿਆਂ ਦੇਸ਼ ਦੇ ਲਾੜਿਆਂ ਨੂੰ।

- ੩੫ -