ਪੰਨਾ:ਚਾਰੇ ਕੂਟਾਂ.pdf/41

ਇਹ ਸਫ਼ਾ ਪ੍ਰਮਾਣਿਤ ਹੈ

ਏਕਾ


ਏਕਾ ਬੜਾ ਬਲਵਾਨ, ਜੋ ਕਰਨਾ ਪੈਣਾ ਏਂ।
ਬਦਲ ਗਿਆ ਇਨਸਾਨ-
ਬਦਲ ਕੇ ਦੁਨੀਆ ਦਾ, ਢਾਂਚਾ ਜਿਸ ਰਹਿਣਾ ਏਂ।
ਕੌਣ ਅਸਾਡੇ ਵਿਚ ਹੈ ਜੋ, ਹੁਣ ਬਣ ਸਕਦਾ ਮਨਸੂਰ ਨਹੀਂ?
ਕੌਣ ਅਜਿਹਾ ਦਿਲ ਹੈ ਜੋ, ਹੁਣ ਬਣ ਸਕਦਾ ਕੋਹਤੂਰ ਨਹੀਂ?
ਜ਼ਿੰਦਗੀ ਨੇ ਹੁਣ ਮੌਤ ਤੋਂ ਬਦਲਾ, ਗਿਣ ਮਿਣ ਕੇ ਅਜ ਲੈਣਾ ਏਂ-
ਏਕਾ ਬੜਾ .. ... ... ...
ਸ਼ੀਸ਼ਿਆਂ ਵਰਗੇ ਦਿਲ ਅਸਾਡੇ,ਪਾਪਾਂ ਦਾ ਕੋਈ ਦਾਗ਼ ਨਹੀਂ।
ਆ ਬੈਠੀ ਫਰਿਆਦ ਬੁਲ੍ਹਾਂ ਤੇ, ਜੋ ਖੁਸ਼ੀਆਂ ਦਾ ਰਾਗ ਨਹੀਂ।
ਅਥਰੂ ਬਣ ਬਣ ਖ਼ੂਨ ਅਸਾਡਾ, ਹੁਣ ਨਾ ਭੁੰਝੇ ਪੈਣਾ ਏਂ-
ਏਕਾ ਬੜਾ ... ... ... ... ..
ਮਿਲਦੇ ਜਾਵਣ ਨਾਲ ਅਸਾਡੇ, ਜੋ ਜੋ ਹਨ ਬਦਹਾਲ ਹੋਏ।
ਥਰ ਥਰ ਕੰਬਣ ਵਾਲੇ ਸੀ ਜੋ ਉਹ ਮਾਰੂ ਭੁੰਚਾਲ ਹੋਏ।
ਗ਼ਲਤ ਰਾਹਾਂ ਤੇ ਤੁਰਿਆਂ ਨੂੰ ਵੀ, ਪੈ ਗਿਆ ਇਹੋ ਕਹਿਣਾ ਏਂ-
ਏਕਾ ... ... ... ...
ਇਕ ਹੋ ਗਏ, ਜੇ ਕਰ ਸਾਰੇ, ਫਿਰ ਉਹ ਵੀ ਦਿਨ ਦੂਰ ਨਹੀਂ।
ਜਦ ਆਖਾਂਗੇ ਠੋਕ ਵਜਾ ਕੇ, ਇਹ ਲਿਖਿਆ ਮਨਜ਼ੂਰ ਨਹੀਂ।
ਰੋਅਬ ਕਿਸੇ ਤੇ ਪਾਉਣਾ ਨਹੀਂ ਤੇ, ਨਾ ਕਿਸੇ ਦਾ ਸਹਿਣਾ ਏਂ:-
ਏਕਾ ਬੜਾ . . . .. "

- ੩੨ -