ਪੰਨਾ:ਚਾਰੇ ਕੂਟਾਂ.pdf/39

ਇਹ ਸਫ਼ਾ ਪ੍ਰਮਾਣਿਤ ਹੈ

ਸਾਮਰਾਜੀ ਨੂੰ


ਤੇਰੇ ਜ਼ੁਲਮ ਦੀ ਇੰਤਹਾ ਲੈ ਕੇ ਆਇਆਂ!
ਅਨੇਕਾਂ ਦਿਲਾਂ ਦੀ, ਸਦਾ ਲੈ ਕੇ ਆਇਆਂ!
ਸਿਤਾਰੇ ਮਿਰੇ ਤੇ, ਸਿਤਾਰੇ ਨੇ ਰੋਏ।
ਹਾਲਤ ਮੇਰੇ ਤੇ, ਨਜ਼ਾਰੇ ਨੇ ਰੋਏ।
ਮੈਂ ਝੁਗੀਆਂ ’ਚ ਵਸਦਾ ਖੁਦਾ ਲੈ ਕੇ ਆਇਆਂ।
ਤੇਰੇ ਜ਼ੁਲਮ ਦੀ ਇੰਤਹਾ ਲੈ ਕੇ ਆਇਆਂ।
ਇਹ ਕਿਰਸਾਨ ਸਾਰੇ, ਇਹ ਮਜ਼ਦੂਰ ਸਾਰੇ।
ਕਿਆਮਤ ਬਣੇ ਨੇ, ਇਹ ਮਜ਼ਬੂਰ ਸਾਰੇ।
ਮੈਂ ਬੇ-ਵਸ ਇਹਨਾਂ ਦੀ ਵਫ਼ਾ ਲੈ ਕੇ ਆਇਆ।
ਤੇਰੇ ਜ਼ੁਲਮ ਦੀ ਇੰਤਹਾ ਲੈ ਕੇ ਆਇਆਂ।
ਜੋ ਕਰ ਕਰ ਕੇ ਕਿਰਤਾਂ ਵੀ ਭੁਖੇ ਰਹੇ ਨੇ।
ਬੜੇ ਵਾਰ ਸਿਰ ਤੇ ਇਹਨਾਂ ਨੇ ਸਹੇ ਨੇ।
ਮੈਂ ਰਿਸਦੇ ਜ਼ਖਮ ਦੀ, ਦਵਾ ਲੈ ਕੇ ਆਇਆਂ।
ਤੇਰੇ ਜ਼ੁਲਮ ਦੀ, ਇੰਤਹਾ ਲੈ ਕੇ ਆਇਆਂ।
ਤੂੰ ਜੀਵਨ ਦਾ ਦੋਖੀ, ਪਿਆਰਾਂ ਦਾ ਕਾਤਲ।
ਤੂੰ ਗੀਤਾਂ ਦਾ ਦੁਸ਼ਮਣ ਸਿਤਾਰਾਂ ਦਾ ਕਾਤਲ।

- ੩੦ -