ਪੰਨਾ:ਚਾਰੇ ਕੂਟਾਂ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਹਰਗੋਬਿੰਦ ਸਾਹਿਬ


ਗਠੜੀ ਗਿਆਨ ਦੀ ਖੋਲ੍ਹ ਕੇ ਆਪ ਮਾਹੀ,
ਪਿਆਰ ਨਿਮਰਤਾ ਦਾ ਕਰਨ ਦਾਨ ਆਇਆ।
ਮਲਾ ਸਾਹਮਣੇ ਆਕੜੇ ਰਹੇ ਜਿਹੜੇ,
ਮੀਰੀ, ਪੀਰੀ, ਦੇ ਨਾਲ ਝੁਕਾਨ ਆਇਆ।
ਟੇਕ ਅੰਧਲੇ ਦੀ, ਲੋਰੀ ਮਾਮਤਾ ਦੀ,
ਤੇ ਨਿਆਸਰੇ ਦਾ ਨਿਗਾਹਬਾਨ ਆਇਆ।
ਭੌਰਾ ਕਲੀ ਦਾ ਸ਼ਮਾਂ ਪਰਵਾਨਿਆਂ ਦੀ,
ਲੈ ਕੇ ਇਸ਼ਕ ਵਾਲੀ ਦਾਸਤਾਨ ਆਇਆ।


ਕਿਰਨ ਪੋਹ ਦੀ, ਡਲ੍ਹਕ ਬਣ ਮੋਤੀਆਂ ਦੀ,
ਰੂਪ ਮਤੀ ਦੇ ਲਈ ਜਹਾਨ ਆਇਆ।
ਢੇਰੀ ਢਾਹ ਬੈਠੇ ਹਿੰਮਤ ਹਾਰਿਆਂ ਲਈ,
ਲੈ ਕੇ ਜ਼ਿੰਦਗੀ ਦਾ ਫੁਰਮਾਨ ਆਇਆ।

- ੧੯ -