ਪੰਨਾ:ਚਾਰੇ ਕੂਟਾਂ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਰਾਮਦਾਸ


ਅਮਰਦਾਸ ਗੁਰ ਆਪਣੀ ਰੀਤ ਸੇਤੀ,

ਜੇਠੇ ਹੋਰਾਂ ਦੇ ਤਾਈਂ ਸੁਨਾਉਣ ਲੱਗੇ।

ਮੰਗੋ ਮੰਗ ਅਜ ਦਿਲ ਦੀ ਖੋਲ੍ਹ ਗਠੜੀ,

ਜਾਣੀ ਜਾਣ ਇਹ ਮੁੰਹੋ ਫੁਰਮਾਉਣ ਲੱਗੇ।

ਗੰਢ ਪਾ ਕੇ ਅਜ ਤੋਂ ਆਂਦਰਾਂ ਦੀ,

ਸਾਹ ਵਿਚ ਹਾਂ ਸਾਹ ਰਲਾਉਣ ਲੱਗੇ।

ਮਮਤਾ ਜੋਤ ’ਚ ਤੇਲ ਪਾ ਆਤਮਾ ਦਾ,

ਜੋਤ ਨਾਲ ਹਾਂ ਜੋਤ ਜਗਾਉਣ ਲੱਗੇ।


ਮੂੰਹੋਂ ਮੰਗਦੇ ਰਤਾ ਵੀ ਝਕਣਾ ਨਾ,
ਹਾਜ਼ਰ ਤੁਸਾਂ ਦੇ ਪਈ ਹੈ ਜਾਨ ਸਾਡੀ।
ਗ਼ੈਰਤ ਸਾਡੀਆਂ ਰਗਾਂ 'ਚ ‘ਭੱਲਿਆਂ' ਦੀ,
ਦਾਨ ਦੇ ਕੇ ਹੋਏ ਕਲਿਆਨ ਸਾਡੀ।

-੧੫-