ਪੰਨਾ:ਚਾਰੇ ਕੂਟਾਂ.pdf/19

ਇਹ ਸਫ਼ਾ ਪ੍ਰਮਾਣਿਤ ਹੈ
ਮੰਤਰ ਸੁਣ ਲਏ ਨੇ, ਇਸ ਸਾਰੇ।

ਕੰਧਾਂ ਨਾਲ, ਸਾਏ ਖਲਿਆਰੇ।


ਪੈਰੀਂ ਪੈ ਪੈ ਜਾਏ ਬਚਦੇ, ਜੀਵਨ ਇਸ ਨੇ ਲਭਿਆ।

ਇਹ ਇਕੋ ਮਿੱਟੀ ਦਾ ਦੀਵਾ, ਚੌਂਹ ਕੂਟਾਂ ਵਿਚ ਜਗਿਆ।


ਝੱਖੜਾਂ ਤੋਂ ਅਜ, ਮੂਲ ਨਾ ਡਰਦਾ।

ਸੌਖੇ ਸਾਹ, ਹਵਾ ਵਿਚ ਭਰਦਾ।


ਬਣੀ ਮਸ਼ਾਲ ਲਾਟ ਏਸ ਦੀ, ਰੂਪ ਏਸ ਦਾ ਦਗ੍ਹਿਆ।

ਇਹ ਇਕੋ ਮਿੱਟੀ ਦਾ ਦੀਵਾ, ਚੌਂਹ ਕੁਟਾਂ ਵਿਚ ਜਗਿਆ।

- ੧o -