ਪੰਨਾ:ਚਾਰੇ ਕੂਟਾਂ.pdf/127

ਇਹ ਸਫ਼ਾ ਪ੍ਰਮਾਣਿਤ ਹੈ

ਘੋਲ ਜ਼ਿੰਦਗੀ ਮੌਤ ਦਾ ਹੋ ਰਿਹਾ ਏ,
ਨਾਲ ਗੋਲੀਆਂ ਛਾਤੀਆਂ ਸਲਦੀਆਂ ਨੇ।
ਆਹਾਂ ਨਾਲ ਨੇ ਹੋਰ ਵੀ ਮੱਚਦੀਆਂ,
ਅੱਗਾਂ ਜਿਹੜੀਆਂ ਦਿਲਾਂ 'ਚ ਬਲਦੀਆਂ ਨੇ।

ਰੱਸਾ ਫਾਂਸੀ ਦਾ ਏਸ ਲਈ ਚੰਮਿਆ ਤੂੰ,
ਅੰਮੀ ਜਕੜੀ ਹੋਈ ਆਜ਼ਾਦ ਹੋਵੇ।
ਨਿੱਤ ਠੋਹਕਰਾਂ ਤੇ ਗੁਜ਼ਰ ਕਰਨ ਵਾਲਾ,
ਸਫਲ ਸ਼ੀਰੀਂ ਦੇ ਲਈ ਫਰਿਹਾਦ ਹੋਵੇ।
ਬਦਲ ਜਾਏ ਸੁਭਾ ਜੱਲਾਦ ਦਾ ਵੀ,
ਬਦਲੇ ਜੋ ਨਾ, ਜੜ੍ਹੋਂ ਬਰਬਾਦ ਹੋਵੇ।
ਮਰੇ ਇਕ ਕਰੋੜਾਂ ਨੂੰ ਜਿੰਦ ਲਭੇ,
ਤੇ ਮਨੁੱਖਤਾ ਇਹ ਜ਼ਿੰਦਾਬਾਦ ਹੋਵੇ।

ਵੱਜੇ ਟੱਲ ਆਜ਼ਾਦੀ ਦੇ ਦੇਸ਼ ਅੰਦਰ,
ਐਪਰ ਭਾਵੀਆਂ ਅਜੇ ਨਾ ਟਲਦੀਆਂ ਨੇ।
ਨੀਰ ਅੱਖੀਆਂ 'ਚੋਂ ਵਹਿੰਦਾ ਜਾ ਰਹਾ ਏ,
ਅੱਗਾਂ ਅਜੇ ਸਤਲੁਜ ਅੰਦਰ ਬਲਦੀਆਂ ਨੇ।

ਰੂਪ ਜ਼ਿੰਦਗੀ ਦਾ ਵੇਖ ਮੌਤ ਵਿਚੋਂ,
ਜ਼ੁਲਫ਼ ਸਮਝ ਕੇ ਰੱਸੇ ਨੂੰ ਚੰਮਿਆ ਤੂੰ।
ਉਹਲੇ ਅੱਖੀਆਂ ਤੋਂ ਸਾਹਵੇਂ ਦਿਲ ਅੱਗੇ,
ਐਸੀ ਹਵਾ ਬਣ ਕੇ ਸਾਥੋਂ ਗੁੰਮਿਆ ਤੂੰ।
ਚੱਕੀ ਵੇਖ ਕੇ ਦੁਖਾਂ ਦੀ ਪਿਸਦਿਆਂ ਨੂੰ,
ਬਣ ਕੇ ਚੱਕਰ ਨਸੀਬਾਂ ਦਾ ਘੁੰਮਿਆ ਤੂੰ।

-੧੧੮-