ਪੰਨਾ:ਚਾਰੇ ਕੂਟਾਂ.pdf/119

ਇਹ ਸਫ਼ਾ ਪ੍ਰਮਾਣਿਤ ਹੈ

ਅਜੇ ਸਚਾਈ ਦੀ ਚਾਦਰ ਤੋਂ,
ਦਾਗ਼ ਕਈ ਨੇ ਧੁਲਣ ਵਾਲੇ।
ਅਜੇ ਬਿਤਾਏ ਭੁਖਿਆਂ ਰਹਿ ਰਹਿ,
ਕਈ ਜ਼ਮਾਨੇ ਭੁੱਲਣ ਵਾਲੇ।

ਕਾਸਾ ਤੇਰਾ ਖੂਨ ਆਪਣੇ-
ਨਾਲ ਭਰਨ ਨੂੰ ਦਿਲ ਨਹੀਂ ਕਰਦਾ।
ਮੌਤੇ ਨਾ ਪਾ.......

ਵਾਹਿਆ ਅਜੇ ਸਵਰਗੀ ਨਕਸ਼ਾ,
ਰਹਿੰਦੀ ਏ ਤਾਮੀਰ ਅਜੇ ਤੇ।
ਰੰਗ ਬਣਾ ਕੇ ਵਿਹਲਾ ਹੋਇਆਂ,
ਬਣਨੀ ਏਂ ਤਸਵੀਰ ਅਜੇ ਤੇ।
ਅਜੇ ਤੇ ਛੈਣੀ ਤਿੱਖੀ ਹੋਈ ਏ,
ਟੁੱਕਣੀ ਏਂ ਜ਼ੰਜੀਰ ਅਜੇ ਤੇ।
ਅਜੇ ਤੇ ਨਿਰਾ ਜੋਗ ਧਾਰਿਆ,
ਵਰਨ ਵਾਲੀ ਏ ਹੀਰ ਅਜੇ ਤੇ।

ਮਸਾਂ ਮਸਾਂ ਨੇ ਜਿੱਤਾਂ ਜਿਤੀਆਂ,
ਅਜੇ ਹਰਨ ਨੂੰ ਦਿਲ ਨਹੀਂ ਕਰਦਾ।
ਮੌਤੇ ਨਾ ਪਾ.......

ਅਜੇ ਤੇ ਲਹਿਰਾਂ ਨੂੰ ਮਿਲ ਲਹਿਰਾਂ,
ਬਣੀਆਂ ਨੇ ਤੂਫ਼ਾਨ ਹੁਣੇ ਹੀ।
ਸ਼ੈਤਾਨਾਂ ਤੇ ਇਨਸਾਨਾਂ ਦੀ,
ਹੋਈ ਏ ਪਹਿਚਾਨ ਹੁਣੇ ਹੀ।

-੧੧o-