ਪੰਨਾ:ਚਾਰੇ ਕੂਟਾਂ.pdf/117

ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦਾ ਏ

ਦਿਲ ਉਤੇ ਇਕ ਭਾਰ ਰਹਿੰਦਾ ਏ।
ਤੇਰਾ ਜੁ ਇੰਤਜ਼ਾਰ ਰਹਿੰਦਾ ਏ।

ਬਹਾਰ ਬਣ ਆਉਣ ਦਾ ਤਿਰਾ ਬਾਗੀਂ,
ਚੇਤੇ ਉਹ ਇਕਰਾਰ ਰਹਿੰਦਾ ਏ।

ਮਰਨ ਨੂੰ ਤੇ ਹੱਸ ਕੇ ਮਰ ਸਕਨਾਂ,
ਪਰ ਤਿਰਾ ਸਤਿਕਾਰ ਰਹਿੰਦਾ ਏ।

ਗੀਤ ਸੁਣ ਕੇ ਝਾਂਜਰਾਂ ਦਾ ਨੱਚਣਾ,
ਹੇਠਾਂ ਅਜੇ ਤਲਵਾਰ ਰਹਿੰਦਾ ਏ।

ਦੀਵਾ ਮੰਜ਼ਲ ਦਾ ਨਜ਼ਰੀ ਨਾ ਪਏ,
ਅਜੇ ਪੜਾਵਾਂ ਦਾ ਸ਼ੁਮਾਰ ਰਹਿੰਦਾ ਏ।

ਰਸਤੇ 'ਚ ਮਰਿਆ ਤਾਂ 'ਅਮਰ' ਨਹੀਂ ਰਹਿਣਾ।
ਮਰਨ ਤੋਂ ਇਨਕਾਰ ਰਹਿੰਦਾ ਏ।

-੧੦੮-