ਪੰਨਾ:ਚਾਰੇ ਕੂਟਾਂ.pdf/116

ਇਹ ਸਫ਼ਾ ਪ੍ਰਮਾਣਿਤ ਹੈ

ਨਾਚੀਆਂ ਦਾ ਮਾਨ ਨੱਚਣ ਡਹਿ ਪਿਆ,
ਸਾਗਰੀਂ ਤੂਫ਼ਾਨ ਨੱਚਣ ਡਹਿ ਪਿਆ,
ਲੋੜ ਦਾ ਸਾਮਾਨ ਨੱਚਣ ਡਹਿ ਪਿਆ,
ਗ਼ਰਜ਼ ਕਿ ਜਹਾਨ ਨੱਚਣ ਡਹਿ ਪਿਆ,
ਖੁਸ਼ੀ ਗਲ ਦਾ ਹਾਰ ਬਣ ਕੇ ਨੱਚ ਪਈ।
ਜ਼ਿੰਦਗੀ ਅੱਜ.......

ਨੱਚ ਰਹੇ ਇਨਸਾਨ ਨੂੰ ਮੇਰਾ ਸਲਾਮ,
ਨੱਚ ਰਹੇ ਇਸ ਗਿਆਨ ਨੂੰ ਮੇਰਾ ਸਲਾਮ,
ਨੱਚ ਰਹੇ ਇਮਾਨ ਨੂੰ ਮੇਰਾ ਸਲਾਮ,
ਨੱਚ ਰਹੇ ਜਹਾਨ ਨੂੰ ਮੇਰਾ ਸਲਾਮ,
ਜਿਥੇ ਸਚਾਈ ਵਾਹਰ ਬਣ ਕੇ ਨੱਚ ਪਈ।
ਜ਼ਿੰਦਗੀ ਅੱਜ ਪਿਆਰ ਬਣ ਕੇ ਨੱਚ ਪਈ

-੧੦੭-