ਪੰਨਾ:ਚਾਰੇ ਕੂਟਾਂ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਸਚਾਈ ਦੇ ਅੱਤ ਸੁੰਦਰ ਰੂਪ ਵਿਚ ਪਰਚਾਰ ਨੂੰ ਵੀ ਭੈੜਾ ਕਹਿ ਕੇ ਭੰਡਦੀ ਹੈ। ਉਹ ਸਾਫ ਐਲਾਨ ਕਰਦਾ ਹੈ :-

"ਮਿਰੇ ਇਹ ਗੀਤ ਕੁਚਲੇ ਹੋਇਆਂ ਦਾ ਪਰਚਾਰ ਕਰਦੇ ਨੇ।”

ਅਤੇ ਉਸ ਨੂੰ ਆਪਣੇ ਹੁਨਰ ਬਾਰੇ ਕੋਈ ਗ਼ਲਤ ਫਹਿਮੀ ਨਹੀਂ, ਨਿਰਮਾਣਤਾ ਦੇ ਰੂਪ ਵਿਚ ਕਹਿੰਦਾ ਹੈ :-

“ਅਜੇ ਅਣਜਾਣ ਨੇ ਫਿਰ ਵੀ ਸਹੀ ਇਕਰਾਰ ਕਰਦੇ ਨੇ,"

ਸਚਾਈ ਲਈ ਲੜਦੇ ਕਵੀ ਤੇ ਗੀਤਕਾਰ ਫੇਰ ਦੱਸੋ ਕਿਵੇਂ ਖਰੀਦੇ ਜਾ ਸਕਦੇ ਹਨ? ਸ਼ਾਇਰ ਹੁੰਦਿਆਂ ਹੋਇਆਂ ਵੀ, ਅਤੇ ਸੰਸਾਰ ਦੀ ਸਭਿਅਤਾ ਤੇ ਸੁੰਦਰਤਾ ਦਾ ਵਾਰਸ ਕਵੀ ਤੇ ਮਜ਼ਦੂਰ ਨੂੰ ਸਮਝਦਿਆਂ ਹੋਇਆਂ ਵੀ ਉਹ ਆਪਣੇ ਤੋਂ ਉੱਚਾ ਦਰਜਾ “ਕਿਸ ਦਾ ਹੱਕ" ਨਾਂ ਦੀ ਕਵਿਤਾ ਵਿਚ ਮਜ਼ਦੂਰ ਨੂੰ ਹੀ ਦਿੰਦਾ ਹੈ। ਪਰ ਸੰਤ ਸਿੰਘ ਦਾ ਦਰਜਾ ਮੇਰੇ ਖਿਆਲ ਵਿਚ ਮਜਦੂਰ ਕੋਲੋਂ ਵੀ ਉੱਚਾ ਹੈ ਕਿਉਂਕਿ ਉਹ ਮਜ਼ਦੂਰ ਸ਼ਾਇਰ ਤੇ ਮਜ਼ਦੂਰ ਦਾ ਸ਼ਾਇਰ ਹੈ, ਉਹ ਸੱਚ ਦਾ ਸਿਪਾਹੀ ਹੈ। ਜੋਸ਼ੀਲਾ ਲੜਾਕਾ ਹੁੰਦਿਆਂ ਵੀ ਉਹ ਅਮਨ ਚਾਹੁੰਦਾ ਹੈ ਅਤੇ "ਅਮਨ ਅਪੀਲ" ਕਰਦਾ ਹੈ। ਸ਼ਾਇਦ ਜੀਵਨ ਦਾ ਕੋਈ ਅੰਗ ਨਹੀਂ ਜਿਸ ਦੇ ਜਜ਼ਬਾਤੀ ਤੇ ਸਭਿਆਚਾਰਕ ਪਹਿਲੂ ਨੂੰ ਮੁਖ ਰੱਖ ਕੇ ਇਹ ਅਪੀਲ ਨਾ ਕੀਤੀ ਗਈ ਹੋਵੇ। ਪਰ ਜਿਸ ਢੰਗ ਨਾਲ ਇਹ “ਭਾਬੋ ਦਾ ਮਾਰੇ ਖਿਆਲ" ਨਾਂ ਦੇ ਗੀਤ ਵਿਚ ਕੀਤੀ ਗਈ ਹੈ, ਉਹ ਢੰਗ ਬਹੁਤ ਹੀ ਸਫ਼ਲ ਹੈ। ਜਿਨ੍ਹਾਂ ਨੇ ਨਵੀਂ ਜ਼ਿੰਦਗੀ ਉਸਾਰੀ ਹੈ ਉਨ੍ਹਾਂ ਵਿਚੋਂ ਚੀਨ ਦਾ ਕੰਮ ਬੇ-ਮਿਸਾਲ ਹੈ। ਇਸੇ ਲਈ ਸੰਤ ਸਿੰਘ ਉਨ੍ਹਾਂ ਦੀ ਖੁਸ਼ੀ ਵਿਚ ਖੁਸ਼ ਹੋ ਕੇ ਨੱਚ ਉੱਠਿਆ। ਉਹ ਗਵਾਂਢੀ ਕੀ ਹੋਇਆ ਜਿਸ ਤੇ ਗਵਾਂਢੀ ਦੇ ਸੁਖ-ਦੁਖ ਦਾ ਅਸਰ ਨਾ ਪਵੇ? ਉਸ ਨੂੰ ਜਦ ਆਜ਼ਾਦ

-੫-