ਪੰਨਾ:ਚਾਰੇ ਕੂਟਾਂ.pdf/109

ਇਹ ਸਫ਼ਾ ਪ੍ਰਮਾਣਿਤ ਹੈ

ਮੁਜਾਰਨ ਦਾ ਸਾਵਣ



ਮੈਂ ਮੰਨਣੋਂ ਨਹੀਂ ਇਨਕਾਰ ਕਰਦੀ,
(ਕਿ) ਜੂਹਾਂ ਨਾਲ ਹਰਿਆਓਲ ਨੇ ਹੱਸ ਪਈਆਂ।
ਕਾਲੇ ਬਦਲਾਂ ਦ ਆਏ ਕਟਕ ਚੜ੍ਹ ਕੇ,
ਕਣੀਆਂ ਠੰਢੀਆਂ ਠੰਢੀਆਂ ਵੱਸ ਪਈਆਂ।
ਨਦੀਆਂ ਸੀਨਿਆਂ ਵਿਚ ਤੂਫਾਨ ਲੈ ਕੇ,
ਸਾਗਰ ਮਾਹੀ ਨੂੰ ਛੁਹਣ ਲਈ ਨੱਸ ਪਈਆਂ।
ਕੋਇਲਾਂ ਦੀਆਂ ਜ਼ਬਾਨਾਂ ਤੇ ਪਏ ਛਾਲੇ,
ਬਾਗਾਂ ਵਿਚ ਨੇ ਅੰਬੀਆਂ ਰੱਸ ਪਈਆਂ।

ਆਟੇ ਘੋਲੇ ਸੁਹਾਗਣਾਂ ਪੂੜਿਆਂ ਲਈ,
ਪਾਈਆਂ ਪਿੱਪਲੀਂ ਪੀਂਘਾਂ ਕੁਆਰੀਆਂ ਨੇ।
ਕਿਤੇ ਛੈਲਿਆਂ ਮੁੱਛਾਂ ਨੂੰ ਤੇਲ ਲਾਏ,
ਲਿਸ਼ਕਾਂ ਹੁਸਨ ਨੇ ਲੌਂਗ 'ਚੋਂ ਮਾਰੀਆਂ ਨੇ।

-੧੦੦-