ਪੰਨਾ:ਚਾਰੇ ਕੂਟਾਂ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਬੂਟੇ ਵੇਲਾਂ ਨੂੰ ਗਲ ਲਾ ਕੇ,
ਕਰਨਾ ਹੈਸਣ ਪਿਆਰ ਸਿਖਾਉਂਦੇ।
ਪਤੇ ਪਤਿਆਂ ਦੇ ਨਾਲ ਖਹਿ ਖਹਿ,
ਸੁੱਤੇ ਹੈਸੀ ਰਾਗ ਜਗਾਉਂਦੇ।


ਪੌਣ ਪੁਰੇ ਦੀ ਲਗਰਾਂ ਨੂੰ ਸੀ,
ਦੇਂਦੀ ਆ ਆ ਪ੍ਰੀਤ ਹੁਲਾਰੇ-
ਕਿੰਨਾ ਸਮਾਂ.......


ਪਾਰ ਕਿਨਾਰੇ ਝੁੱਗੀ ਅੰਦਰ,
ਦੀਵਾ ਸੀ ਕੋਈ ਟਿੰਮ-ਟਿਮਾਉਂਦਾ।
"ਅਮਰ" ਚਾਨਣੀ ਚਾਰ ਦਿਨਾਂ ਦੀ,
ਨਿਸਫਲ ਪਿਆਰ ਕੋਈ ਸੀ ਗਾਉਂਦਾ।


ਸੁਪਨੇ ਬਣਕੇ, ਅੱਖੀਆਂ ਅਗੋਂ,
ਲੰਘ ਗਏ, ਉਹ ਸਭ ਨਿਜ਼ਾਰੇ-
ਕਿੰਨਾ ਸਮਾਂ.......

-੯੨-