ਪੰਨਾ:ਚਾਰੇ ਕੂਟਾਂ.pdf/100

ਇਹ ਸਫ਼ਾ ਪ੍ਰਮਾਣਿਤ ਹੈ

ਝੀਲ ਕਿਨਾਰੇ

ਕਿੰਨਾ ਸਮਾਂ ਸੁਹਾਣਾ ਸੀ ਉਹ,

ਰਾਤ ਚਾਨਣੀ ਚੀਲ ਕਿਨਾਰੇ।

ਕੈਰੀਆਂ ਅੱਖਾਂ ਤੋਂ ਹੋ ਓਹਲੇ,

ਉਸਰਦੇ ਸੀ ਪ੍ਰੀਤ ਮੁਨਾਰੇ।


ਡਿਗਦੀ ਸੀ ਇਉਂ ਲਹਿਰ ਲਹਿਰ ਤੇ,

ਕਢ ਆਪੋ ਵਿਚ ਕੁਤ-ਕੁਤਾਰੀ।

ਜਿੱਦਾਂ ਪੈਰ ਪੌਂਚੇ ਵਿਚ ਅੜ ਕੇ,

ਡਿਗਦੀ ਘੜੇ ਸਣੇ ਪਨਿਹਾਰੀ।


ਕੋਲ ਖਲੋਤੇ ਮੁੰਡਿਆਂ ਵਾਂਗੂੰ,

ਹਸਦੇ ਪਏ ਸਰੂ ਸਨ ਸਾਰੇ-

ਕਿੰਨਾ ਸਮਾਂ......


ਬੇ-ਵਸ ਧੜਕਣ ਹਿੱਕ ਦੇ ਅੰਦਰ,

ਕਰਦੀ ਹੈਸੀ ਚੋਲ੍ਹ ਹਜ਼ਾਰਾਂ।

ਚਹੁੰ ਬੁੱਲਾਂ ਦੀ ਹਾਸੀ ਕੋਲੋਂ,

ਜਾਚ ਹੱਸਣ ਦੀ ਲਈ ਬਹਾਰਾਂ।


ਖ਼ੁਸ਼ਬੋ, ਰੰਗਤ, ਸ਼ੋਖ ਅਦਾਵਾਂ,

ਕੁਦਰਤ ਦਿਤੇ ਖੋਲ੍ਹ ਭੰਡਾਰੇ-

ਕਿੰਨਾ ਸਮਾਂ......

-੯੧-