ਪੰਨਾ:ਚਾਚਾ ਸ਼ਾਮ ਸਿੰਘ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਰਚੇ ਪੁਟ ਰਖੇ ਸਨ, ਹਸਪਤਾਲੋਂ ਆਉਂਦੇ ਹੀ ਉਹਨਾਂ ਇਕ ਦਿਨ ਸਾਡੀ ਮੌਜੂਦਗੀ ਵਿੱਚ ਸਾਨੂੰ ਕਹਿ ਮਾਰਿਆ। ਓਏ ਹੀਰਿਆ, ਏਸ ਸੂਰਾਂ ਦੀ ਸੂਰੀ ਨੂੰ ਘਰੋਂ ਕਿਉਂ ਨਹੀਂ ਕਢਦਾ।

ਤੇ ਅਸੀਂ ਢਾਡੇ ਹੈਰਾਣ, ਜੁ ਕਿਥੇ ਤਾਂ ਚਾਚੇ ਦੀ ਪਹਿਲੀ ਚੇਂਬਰਲੇਨੀ ਪਾਲਿਸੀ ਦੜ ਵੱਟ ਜ਼ਮਾਨਾ ਕਟ - ਅਤੇ ਕਿਥੇ ਇਹ ਤੜਾਕੇ ਫੜਾਕੇ ਵਾਲਾ ਚਰਚਿਲਿਅਨ ਪਰੋਗਰਾਮ, ਪਰ ਜੀ ਹੋਣੀ ਹੋ ਕੇ ਹੀ ਰਹਿੰਦੀ ਹੈ, ਭਾਵੀ ਕਦੇ ਨਹੀਂ ਟਲਦੀ,ਚਾਚੀ ਸਾਡੀ ਨੇ ਜੁ ਚਾਚੇ ਦੀ ਇਹ ਗਲ ਸੁਣੀ, ਉਹਦੇ ਤਾਂ ਸਤੀ ਕਪੜੀਂ ਅਗ ਲਗ ਉਠੀ । ਚਾਚੇ ਤੇ ਪੰਜੇ ਝਾੜ ਕੇ ਇਉਂ ਦੀ ਪਈ ਕਿ ਜਿਵੇਂ ਜੰਗਲੀ ਸਿਹ, ਪਰ ਚਾਚਾ ਵੀ ਉਸ ਦਿਨ ਆਪਣੀ ਆਈ ਤੇ ਆਇਆ ਹੋਇਆ ਸੀ ਚਾਚੀ ਇਕ ਕਿਹੇ ਤਾਂ ਚਾਚਾ ਅਗੋਂ ਦੀ ਇਕ ਦੀਆਂ ਦਸ ਸੁਣਾਏ,ਦੇ ਤੇਰੇ ਕੀ ਲੇ ਤੇਰੇ ਕੀ, ਬਸ ਜੀ ਜਾਣੋਂ ਸਾਡੇ ਘਰ ਤੋਂ ਬਾੜਦੀਆਂ ਦਾ ਮੋਰਚਾ ਹੀ ਲਗ ਗਿਆ, ਪਰ ਚਾਚਾ ਉਸ ਦਿਨ ਕਹਿਰਾਂ ਤੇ ਆਇਆ ਹੋਇਆ ਸੀ, ਮਹਿਵਰੀ ਤਾਕਤ ਦੇ ਉਸ ਪੈਰ ਤਕ ਨਾ ਲਗਣ ਦਿਤੇ ਅਤੇ ਚਾਚੇ ਦੀ ਬੇਗਮ ਤੇ ਉਸ ਸਮੇਂ ਚਾਚੇ ਅਜਿਹਾ ਬਾਦਸ਼ਾਹ ਕਡ ਮਾਰਿਆ ਜੁ ਚਾਚੀ ਦੀ ਸਾਰੀ ਬਾਜੀ ਹੀ ਕੇਰਾਂ ਤਾਂ ਮਾਤ ਪਾ ਦਿਤੀ ਅਤੇ ਅਸੀਂ ਵੀ ਵੇਲਾ ਜੁਗਨੀਮਤ ਜਾਤਾ ਝਟ ਹੀ ਉਸੇ ਬਿੰਦ ਇਕ ਯੱਕਾ ਜੋੜ ਲਿਆਏ ਅਤੇ ਲੜਦੀ, ਭਿੜਦੀ, ਕਦਮ ਕਦਮ ਪਿਛੇ ਹਟਦੀ ਚਾਚੀ ਨੂੰ ਵਿਚ ਬਿਠਾ, ਚਾਬਕ ਲਾ, ਮਿੰਟਾ ਵਿਚ ਐਹ ਜਾ ਤੇ ਔਹ ਜਾ, ਇਉਂ

੧੦੩