ਪੰਨਾ:ਚਾਚਾ ਸ਼ਾਮ ਸਿੰਘ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਪੁਲ ਬੰਨੇ (ਮਹਿਕਮਾਂ ਸੈਪਰਸ ਐਂਡ ਮਾਨਨਰਸ-ਨੋਟ ਪਲੀਜ਼) ਅਤੇ ਹੇਠ ਉਤੇ ਦੇ ਬੜੇ ਹੀ ਤਾਅ ਦਿਤੇ - ਪਰੰਤੁ ਨਾ ਤਾਂ ਸਾਡੇ ਟਬਰ ਵਿਚ ਏਸ ਗਲ ਉਤੇ ਕੋਈ ‘ਜੋਸ਼'ਹੀ ਸੀ ਅਤੇ ਨਾ ਹੀ ਸਚ ਪਛਦੇ ਹੋ, ਤਾਂ ਇਹਦਾ ਕੋਈ 'ਲਾਭ' ਸਾਡੀ ਧੀ ਦੀ, ਮੂੰਗੀ, ਮਸਰੀ ਮਾਸ, ਗਲ ਕੀ ਕੋਈ ਵੀ ਦਾਲ ਨਾ ਗਲ ਸਕੀ ਅਤੇ ਵਿਚਾਰੀ ਨੂੰ ਰਾਤ ਦੀ ਰੋਟੀ ਨਾਲ ਆਪਣੇ ਮੁੰਹ ਦੀਓ ਖਾਣੀ ਪਈ ਅਤੇ ਗਲ ਆਈ ਗਈ ਹੋ ਗਈ।
ਏਸ ਤੋਂ ਮਗਰੋਂ ਸਾਡੇ ਚਾਚਾ ਜੀ ਦੀ ਦਿਨ ਕਟੀ ਹੁੰਦੀ ਰਹੀ ਪਰੰਤੂ ਜਿਵੇਂ ਆਨ ਕਰ ਕਰ ਕੇ ਖੇਤ ਮੇਂ ਗਧੇ ਕੋ ਗਧਾ ਮਿਲੇ ਤੇ ਦੋਨੋਂ ਅਵੱਸਯ ਹੀ ਲਾਤਮ ਲਾਲ ਹੋ ਜਾਤੇ ਹੈਂ ਔਰ ਇਸ ਪ੍ਰਕਾਰ ਗਿਆਨੀ ਕੋ ਗਿਆਨੀ ਜਬ ਮਿਲੇ ਹੈ ਤੁ ਵੈ ਦੋਨੋ ਗਿਆਨ ਹੀ ਕੀ ਬਾਤ ਕਰਤੇ ਹੈਂ, ਤਥਾ ਜਹਾਂ ਚਾਰ ਬਾਂਸਣ ਹੋਂਗੇ ਤਹਾਂ ਖੜਕਾ ਹੇ ਹੋਗਾ ਹੀ ਏਸੇ ਪ੍ਰਕਾਰ ਏਸ ਆਰਜ਼ੀ ਸੰਧੀ ਦੋ ਮਗਰੋ ਚਾਚੇ ਜ਼ਾਦੀ ਵਿਚ ਮੇਜਰ ਐਕਸ਼ਨ ਤਾਂ ਭਾਵੇਂ ਦੀ ਕੋਈ ਨਾ ਹੋਇਆ। ਪਰੰਤੂ ਉਹਨਾਂ ਦੇ ਮਿਜ਼ਾਜ ਦਿਆਂ ਹਰਿਆਵਲ ਦਸਤਿਆਂ ਵਿਚ ਝਿੜਕਾਂ, ਝੇੜੇ, ਝਈਆਂ ਦੀ ਝੜੀ ਜ਼ਰੂਰ ਹੀ ਲਗੀ ਰਹੀ, ਅਤੇ ਆਣ ਕਰ ਕਰ ਕੇ 'ਮਾਹਿਰ' ਜੀ ਭੀ ਅਜਿਹੇ ਇਕ ਹੋਰ ਨਕਸ਼ੇ ਨੂੰ ਆਪਣੀ ਕਸ਼ਮੀਰ ਵਾਲੀ ਕਵਿਤਾ ਕੇ ਬੀਚ ਮੇਂ ਅੰਕਿਤ ਕਰਤੇ ਹੈਂ ਤਥਾ-

ਬਚਪਨ ਅਤੇ ਜੁਆਨੀ ਦੇ ਵਿਰ, ਆਏ ਯਾਦ ਦਿਹਾੜੇ ਰੋਸੇ, ਹਾਸੇ, ਦਮ ਦਿਲਾਸੇ ਹੰਝੂ, ਹਾਹੀਂ, ਹਾੜੇ

੯੮