ਪੰਨਾ:ਚਾਚਾ ਸ਼ਾਮ ਸਿੰਘ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰੋਕਤ ਸੰਧੀ ਨਾਮੇ ਜਾਂ ਸੰਨ ੩੬-੩੭ ਦੇ ਪੰਜਾਬ ਪਾਲਿਟਿਕਸ ਦੀ ਬੋਲੀ ਅਨੁਸਾਰ ਏਸ ਸਿਕੰਦਰ-ਬਲਦੇਵ ਸਿੰਘ-ਪੈਕਟ ਉਤੇ ਸਾਨੂੰ ਬੜੀ ਹੀ ਪ੍ਰਸੰਨਤਾ ਹੋਈ, ਇਤਨੀ ਕਿ ਕੁਝ ਪੁਛੋ ਨਾਂ, ਅਸੀਂ ਤਾਂ ਖੁਸ਼ੀ ਨਾਲ ਫੁਲ ਫੁਲ ਕੇ ਦੁਰਗੇ ਮੋਟੇ ਦੇ ਭਰਾ ਹੀ ਬਣ ਚਲੇ ਸਾਂ, ਪਰ ਵੇਖੋ ਨਾਂ, ਹਰੇਕ ਗਲ ਦੇ ਪਰ ਹੁੰਦੇ ਹਨ, ਤੇ ਏਸ ਗਲ ਦੇ ਵੀ ਪੈਰ ਸਨ ਤੇ ਉਹ ਵੀ ਦੋ ਨਹੀਂ ਬਲਕਿ ਚਾਰ ਅਤੇ ਭੈੜੀ ਕਿਸਮਤ ਨੂੰ ਸਾਡੀ ਆਪਣੀਉਂ ਧੀ: ਖਸਮਾਂ ਖਾਣੋ ਹੀ ਏਸ ਪੈਕਟ ਅਥਵਾ ਸੰਧੀ ਦੀ ਵਿਰੋਧਤਾ ਕਰਨ ਲਗ ਪਈ ਅਤੇ ਉਹ ਵੀ ਬੜੇ ਖੜਕੇ ਦੜਕੇ ਨਾਲ ਆਖੇ-
(੧) ਏਸ ਪੈਕਟ ਦੀ ਸਾਡੇ ਗੁਆਂਢੀ ਗੰਗੂ ਪਨਸਾਰੀ ਦੀ ਇਕ ਪੁੜੀ ਜਿਤਨੀ ਵੀ ਕੀਮਤ ਨਹੀਂ।
(੨) ਏਸ ਪੈਕਟ ਨੂੰ ਬੇਸ਼ਕ ਦੀ ਖੋਲ ਵੇਖੋ, ਇਹਦੀ ਤਿਹ ਵਿਚ ਤੁਹਾਨੂੰ ਜ਼ਰੂਰ ਇਕ ਕਾਲੀ ਕਾਲੀ ਚੀਜ਼ ਨਜ਼ਰ ਆਵੇਗੀ। ਇਸ ਪੈਕਟ ਦੇ ਹਮਾਇਤੀ ਉਸ ਨੂੰ ਭਾਵੇਂ ਦੀ ਕਿਤਨਾ ਹੀ ਅਕਾਲੀ ਕਿਉਂ ਨਾ ਪਏ ਕਹਿਣ, ਪਰ ਤੁਸੀਂ ਮੇਰੀ ਅਜ ਦੀ ਕਹੀ ਯਾਦ ਰੱਖਣੀ ਉਹ ਨਿਰਸੰਦੇਹ ਕਾਲੀ ਹੈ।
(੩)ਏਸ ਮਿਲਾਪ ਨਾਲ ਘਰ ਦੀ ਅਤੇ ਮਹੱਲੇ ਦੀ ਸਾਰੀ ਰੌਣਕ ਬੰਦ ਹੋ ਜਾਵੇਗੀ ਅਤੇ ਲੋਕੀ ਪਲਿਓਂ ਪੈਸੇ ਖਰਚ ਕੇ ਸਿਨੇਮਾ ਦੇਖਣ ਤੇ ਮਜਬੂਰ ਹੋ ਜਾਣਗੇ।
(੪)ਇਹ ਪੈਕਟ ਨਹੀਂ, ਇਹ ਸਾਡੇ ਨਾਲ, ਇਹ ਸਾਡੇ ਸ੍ਰੀ ਭਤਰੀਆ ਜੀ ਨਾਲ, ਸਾਡੇ ਖਾਨਦਾਨ ਨਾਲ, ਗਲ ਕੀ ਸਾਡੀ ਸਨਤਾਨ ਨਾਲ ਹੀ ਸਰਾਸਰ ਚਾਰ ਸੌ ਬੀਸ ਹੈ।

ਸਾਡੀ ਧੀ ਨੇ ਇਹ ਅਤੇ ਇਤਿਆਦਿ ਕਈ ਹੋਰ ਕੁ ਦਲੀਲਾਂ -

੯੭