ਪੰਨਾ:ਚਾਚਾ ਸ਼ਾਮ ਸਿੰਘ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਚਾ ਜੀ ਬੈਠਕ ਵਿਚ ਬਿਰਾਜਮਾਨ ਸਨ ਅਤੇ ਮੂੰਹ ਉਤਰਿਆ ਹੋਇਆ ਸੀ।

ਅਜ ਮੂੰਹ ਕੁਝ ਉਤਰਿਆ ਹੋਇਆ ਏ, ਚਾਚਾ ਜੀ! ਕੀ ਗਲ ਏ?
'ਤੇ ਹੋਰ ਬੱਚੂ ਹੀਰਿਆ! ਜੇ ਇਕ ਦਾ ਚੜ੍ਹ ਜਾਏ ਤਾਂ ਦੂਜੇ ਦਾ ਆਪੇ ਹੀ ਉਤਰਨਾ ਹੋਇਆ ਕਿ।'
‘ਇਹ ਕਿਵੇਂ? ਚਾਚਾ ਜੀ।
‘ਇਹ ਕਿਵੇਂ ਤੇ ਉਹ ਕਿਵੇਂ? ਇਹ ਤਾਂ ਮੈਂ ਜਾਣ ਦਾ ਨਹੀਂ, ਪਰ ਇਹ ਪੁਆੜੇ ਤੇਰੇ ਹੀ ਪਵਾਏ ਹੋਏ ਨੇ ਸੋਹਣਿਆ।
'ਜੀ ਪੁਆੜੋ ਕਾਹਦੇ? ਘਰ ਘਰ ਹੀ ਵਿਆਹ ਹੁੰਦੇ ਨੇ ਤੁਹਾਡਾ ਕੋਈ ਵਖਰਾ ਤਾਂ ਨਹੀਂ ਹੋਇਆ। ਬਸ ਦਿਨ ਹੀ ਮਾੜੇ ਸਮਝੋ।'
'ਤੇ ਹੋਰ ਹੀਰਿਆ! ਚਾਚੀ ਦਾ ਚਾਅ ਪਤਾ ਨਹੀਂ ਤੈਨੂੰ ਕਿਥੋਂ ਕੁਦ ਆਇਆ ਜੁ ਰੰਨ ਦੀ ਵੰਨ ਕਿ ਅਫ਼ਾਤ ਮੇਰੇ ਵਿਹੜੇ ਆ ਬੰਨੀ ਉ। ਕਾਲੀ ਕਲੋਟੀ, ਕੋਠ ਦਾ ਕੋਠਾ, ਦੁਰਗੇ ਮੋਟੇ ਦੀ ਭੈਣ, ਮਸੋਲੀਨ ਦੀ ਮਾਸੀ, ਹਿਟਲਰ ਦੀ.........' ਪਰ ਚਾਚੀ ਆਉਂਦਿਆਂ ਦੇਖ ਹਿਟਲਰ ਦੀ ਉਹ ਰਿਸ਼ਤੇਦਾਰੀ ਤਾਂ ਚਾਚੇ ਦੇ ਸੰਘ ਵਿਚ ਹੀ ਅੜੀ ਰਹੀ ਅਤੇ ਸਾਡੀ ਚਾਚੀ ਜੀ ਛਮ ਛਮ ਵਰ੍ਹ ਪਏ:-

‘ਵੇ ਚਾਚਿਆ ਔਤਰਿਆ, ਵੇ ਹੋਰ ਦੀ ਤੈਨੂੰ ਆ ਪਏ। ਬੇ ਤੂ ਨਿਜ ਜੰਮਦੋ .....!
ਅਸੀਂ ਵੀ ਟਰਕੀ ਵਾਂਗ ਖੂਬ ਫਸੇ। ਅੰਗਰੇਜ਼ ਦਾ ਸਾਥ ਦੇਦੇਂ ਤਾਂ ਹਿਟਲਰ ਨੇ ਚਬ ਲੈਣਾ ਸੀ ਅਤੇ ਜੇ ਹਿਟਲਰ ਦੀ

੯੪