ਪੰਨਾ:ਚਾਚਾ ਸ਼ਾਮ ਸਿੰਘ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਸਮੀਆਨ ਵਾ ਮੁਸਮਾਤਾਨ ਕੋ ਚਾਹੀਏ ਕਿ ਜਬ ਸਰਕਾਰ ਕਾ ਘੜਿਆਲ ਖੜਕੇ ਤੋਂ ਕੁਲ ਚਰਾਗ ਦੀਨ ਆਪਣੇ ਆਪਣੇ ਚਰਾਗ ਦੀਵ ਰਾਮ ਅਪਣੇ ਅਪਣੇ ਦੀਵੇ ਔਰ ਭਾਈ ਲਾਲਟੈਣ ਸਿੰਘ ਆਪਣੀ ਆਪਣੀ ਲਾਲਟੈਣੇਂ ਗੁਲ ਕਰ ਲੈਂ, ਅਗਰਚਿ ਕੋਈ ਮਗਰਚਿ ਚੁਨਾਂਚਿ ਅਸਾ ਨਹੀਂ ਕਰੇਗਾ ਤੋਂ ਯਾਦ ਰਹੇ ਕਿ ਸਰਕਾਰ ਕਸੂਰਵਾਰ ਕੋ ਬੜੇ ਲਾਟ ਔਰ ਛੋਟੇ ਲਾਟ ਤੋਂ ਕਿਆ ਸੀਧਾ ਹੀ ਹਵਾਲਾਟ ਕਰ ਦੇਗੀ।
ਡੌਂਡੀ ਤਾਂ ਪਿਟਦੀ ਪਿਟਦੀ ਅਗਲੇ ਬਾਜ਼ਾਰ ਤੁਰ ਗਈ ਪਰ ਚਾਚਾ ਜੀ ਸਾਡੇ ਖਹਿੜੇ ਪੈ ਗਏ।
'ਇਹ ਕੀ ਹੋਏਗਾ, ਬੱਚੂ ਹੀਰਿਆ?'
ਇਹ ਬਲੈਕ ਆਊਟ ਏ'
'ਉਹ ਕੀ ਹੋਇਆ?'
‘ਸਾਰੇ ਸ਼ਹਿਰ ਵਿਚ ਹਨੇਰਾ ਹੋਊ'
‘ਪਰ ਕਿਉਂ?
'ਜੀ, ਏਵੇਂ ਜੀਉ'
'ਇਹ ਕੀ'
ਏਕੀ ਮੇਕੀ, ਢੇਕੀ'
'ਕੋਈ ਗਲ ਵੀ ਕਰੇ ਆਂ'
'ਤੇ ਇਹ ਗਲਾਂ ਨਹੀਂ'

'ਕੋਈ ਮੂੰਹ ਲਗਦੀ ਕਰਕੇ'

੮੬