ਪੰਨਾ:ਚਾਚਾ ਸ਼ਾਮ ਸਿੰਘ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠੇ ਹੋਏ। ਅਜੇ ਚਾਚਾ ਜੀ ਆਪਣਾ ਜੂੜਾ ਲਪੇਟਦੇ, ਮੂੰਹ ਅਖਾਂ ਮਲੇਂਦੇ ਰਤਾ ਕੁ ਸਾਵਧਾਨ ਹੋਏ ਹੀ ਸਨ ਜੁ ਅਸੀਂ ਉਹਨਾਂ ਦੀ ਮੂੰਹ-ਧੁਆਈ ਲਈ ਪਾਣੀ ਦੀ ਇਕ ਚਿਲਮਚੀ ਭਰ ਲਿਆ
'ਚਾਚਾ ਜੀ, ਮੂੰਹ ਵੀ ਮਾਂਜ ਲਵੋ।' ‘ਕੀ ਕਿਹਾ ਈ, ਮੁੰਹ ਮਾਂਜ ਲਵਾਂ!'
ਤੇ ਹੋਰ ਨਾਲੇ, ਅਖਾਂ ਦੀ ਗਿਛ ਵੀ ਲਾਹ ਲਵੋ।'
' ਗਿਡ!'
'ਆਹੋ ਜੀ,ਗਿਡ।'
ਪਰ ਚਾਚਾ ਜੀ ਨੇ ਅਜ ਕਲ ਦੇ ਜੈਟਰਮੇਨਾਂ ਦਾ ਫੈਸ਼ਨ ਦੇਖਿਆ ਹੋਇਆ ਸੀ, ਉਹ ਅਜਿਹੀ ਗੋਦੀ ਗਲ ਕਿਵੇਂ ਕਰਦੇ, ਉਹਨਾਂ ਕੇਵਲ ਦੋ ਚਾਰ ਵੇਰੀ ਹਥ ਫੇਰ ਕੇ ਆਪਣੇ ਮੂੰਹ ਦੀ ਸੁਕ-ਮੰਜਾਈ ਕਰ ਲਈ ਅਤੇ ਮਗਰੋਂ ਸਿਰ ਤੇ ਪਗੜ ਵੀ ਲਪੇਟ ਧਰਿਆ।
'ਤਿਆਰ ਓ, ਚਾਚਾ ਜੀ।'

'ਕੁਲਬਿਲ।'

‘ਫੇਰ ਚਾਲੇ ਪਾਈਏ।'

'ਪਾਓ'

ਪਰ ਰਬ ਦੇ ਰੰਗ ਬੜੇ ਨਿਆਰੇ ਨੇ, ਉਹਦਾ ਭੇਤ ਕੋਈ ਨਹੀਂ ਪਾ ਸਕਿਆ, ਏਸ ਕੰਮ ਵਿਚ ਤਾਂ ਹਿਟਲਰ ਦਾ ਹਿਮਲਰ ਵੀ ਫੇਹਲ ਹੋਇਆਂ ਹੈ - ਸੰਤਾਂ, ਸਾਇੰਸਦਾਨਾਂ, ਦੇਵਤਿਆਂ ਤੇ ਸ਼ੈਤਾਨਾਂ ਦੀ ਤਾਂ ਵਟੀ ਦੀ ਹੀ ਕੀ ਹੈ - ਸਾਡੇ ਚਾਚਾ ਜੀ ਭਾਵੇਂ ਵਹਿਮੀ ਨਹੀਂ ਸਨ ਅਤੇ ਵਸ ਲਗਦੇ ਵਹਿਮ ਦੇ ਨੇੜੇ ਵੀ ਨਾਂ ਸੁ ਜਾਂਦੇ ਪਰ ਫੇਰ ਵੀ, ਪਾਠਕ ਜੀ ਤੁਸੀਂ ਸਿਆਣੇ ਹੋ, ਆਦਮੀ

੮੩