ਪੰਨਾ:ਚਾਚਾ ਸ਼ਾਮ ਸਿੰਘ.pdf/7

ਇਹ ਸਫ਼ਾ ਪ੍ਰਮਾਣਿਤ ਹੈ

ਆਦਿ ਥਾਵਾਂ ਤੇ ਵੀ ਜੇ ਤੁਹਾਨੂੰ ਸਾਡੇ ਚਾਚਾ ਜੀ ਮਿਲ
ਪੈਣ, ਤਾਂ ਹਿਟਲਰ ਦੇ ਐਲਾਨ ਕੀਤੇ ਬਿਨਾਂ ਹੀ ਹਮਲਾ
ਕਰ ਦੇਣ ਵਾਂਗ ਇਹ ਕੋਈ ਨਵੀਂ ਗੱਲ ਨਹੀਂ, ਪਰੰਤੂ
ਉਹਨਾਂ ਨੂੰ ਪਛਾਨਣਾ,ਅਸਾਨ ਨਹੀਂ: ਕਮ ਅਜ਼ ਕਮ ਇਤਨਾ
ਆਸਾਨ ਤਾਂ ਜ਼ਰੂਰ ਦੀਓ ਨਹੀਂ ਜਿਤਨਾ ਕੁ ਅਸਾਨ ਕਿ
ਕਈ ਕੁ ਪਾਠਕ ਸਮਝਦੇ ਹੋਣ। ਚਾਚੇ ਨੂੰ ਲਭਣ ਲਈ ਵੀ
ਭਤੀਜੇ ਦੀ ਅਖ ਦਰਕਾਰ ਹੈ ਤੇ ਜਿਵੇਂ ਆਣ ਕਰ ਕਰ ਕੇ
ਹਰੇਕ ਪੁਰਸ਼ ਭਤੀਜਾ ਨਹੀਂ ਤਿਵੇਂ ਹੀ ਹਰੇਕ ਪੁਰਸ਼ ਚਾਚਾ
ਵੀ ਨਹੀਂ। ਚਾਚੇ ਵੀ ਅਵਤਾਰਾਂ ਵਾਂਗੂ ਪਰਮਾਤਮਾਂ ਵਲੋਂ
ਆਏ ਹੁੰਦੇ ਹਨ ਫਰਕ ਕੇਵਲ ਇਹ ਜੁ ਅਵਤਾਰ ਤਾਂ ਜਦੋਂ
ਪਰਮਾਤਮਾ ਨੂੰ ਹੋਰ ਕੁਝ ਨਾ ਸੁਝੈ ਤਦੋਂ ਦੀ ਪੈਦਾ ਹੁੰਦੇ ਹਨ
ਪਰੰਤੂ ਚਾਚਿਆਂ ਦੀ ਪੈਦਾਵਾਰ ਸਾਉਣੀ ਹਾੜੀ ਦੀ ਫਸਲ
ਵਾਂਗ ਹਰੇਕ ਨਸਲ ਵਿਚ ਹੀ ਹੁੰਦੀ ਚਲੀ ਆ ਰਹੀ ਹੈ ਤੇ
ਜੋ ਇਹਨਾਂ ਸੜੇ ਸੋਸ਼ਲਿਸਟਾਂ ਨੇ ਰਬ ਦਾ ਨਜ਼ਾਮ ਬਦਲ ਨਾ
ਦਿਤਾ ਤਾਂ ਅਗੋਂ ਨੂੰ ਵੀ ਹੁੰਦੀ ਚਲੀ ਜਾਏਗੀ। ਖੈਰ
ਗਲ ਇਹ ਸੀ ਜੂ ਚਾਚਾ ਜੀ ਦੀ ਪਛਾਣ ਮੁਸ਼ਕਲ ਨਹੀਂ ਤਾਂ
ਔਖੀ ਜ਼ਰੂਰ ਹੈ, ਇਸੇ ਲਈ ਤੇ ਨਿਰੋਲ ਮਿਤਰ ਪਿਆਰਿਆਂ
ਦੇ ਬਾਰ ਬਾਰ ਜ਼ੋਰ ਦੇਣ ਤੇ ਹੀ ਅਸੀ ਢੂੰਡ ਭਾਲ ਦੀ ਕਰੜੀ
ਪੁਣ-ਛਾਣ ਮਗਰੋਂ ਇਹ ਨੁਸਖਾ ਅਪਣੀ ਹਥੀ ਤਿਆਰ
ਕੀਤਾ ਹੈ ਤੇ ਰਫਾਏ ਆਮ ਲਈ ਕੇਵਲ ਲਾਗਤ ਮਾਤਰ
ਕੀਮਤ ਤੇ ਹੀ ਫਰੋਖ਼ਤ ਕਰ ਰਹੇ ਹਾਂ, ਤੇ ਸਭ ਤੋਂ ਵਾਧਾ ਇਹ
ਜੋ ਏਸ ਦੀ ਵਰਤੋਂ ਵੀ ਬੜੀ ਸਹਿਲ ਹੈ। ਕੁਆਰਾ, ਰੰਡਾ
ਜਾਂ ਅਨਵਿਆਹਿਆ, ਤੇ ਗਰਭਵਤੀ ਜਾਂ ਬਾਂਝ ਇਸਤ੍ਰੀ ਵੀ

੧੩