ਪੰਨਾ:ਚਾਚਾ ਸ਼ਾਮ ਸਿੰਘ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਟੇਸ਼ਨ ਤੇ

ਜ਼ੁਫੇ ਜ਼ਿਗਰ ਦਾ ਆਰਜ਼ਾ ਹੋਵੇ ਤਾਂ ਸਾਰਾ ਦਾਹਵਾ ਨਹੀਂ, ਪਰ ਜੇ ਪਾਠਕ ਜੀ ਤੁਹਾਡਾ ਹਾਜ਼ਮਾ ਓ ਕੇ ਹੈ ਤਾਂ ਤੁਹਾਨੂੰ ਯਾਦ ਹੋਣਾ ਏ ਜੋ ਸਾਡੇ ਚਾਚਾ ਜੀ, ਸ਼ੈਤਾਨ ਉਹਨਾਂ ਨੂੰ ਸਲਾਮਤ ਰਖੇ , ਚਪੜਾਸੀ ਦੀ ਪਰੀਖਿਆ ਵਿਚ ਬੜੀ ਕਾਮਯਾਬੀ ਨਾਲ ਫੇਹਲ ਹੋਏ ਸਨ। ਮੁੜ ਅਸਾਂ ਉਹਨਾਂ ਨੂੰ ਬੜਾ ਹੀ ਆਖਿਆ ਵੇਖਿਆ, ਅਖਵਾਇਆ ਅਤੇ ਵਖਾਇਆ ਵੀ, ਪਰ ਉਹਨਾਂ ਚਪੜਾਸੀ ਬਨਣੋਂ ਕੁਝ ਏਸ ਤਰ੍ਹਾਂ ਹੀ ਪਰਹੇਜ਼ ਕੀਤਾ, ਜਿਵੇਂ ਕਿ ਪੰਡਤ ਜਵਾਹਰ ਲਾਲ ਨਹਿਰੂ ਨੇ ਇਕ ਵੇਰ ਨਾਭੇ ਦੀ ਜੇਹਲ ਕਟਕੇ ਦੋਬਾਰਾ ਓਥੇ ਜਾਣ ਨਾਲੋਂ ਆਪਣੇ ਕੰਨ ਕਤਰਾ ਲੈਣੇ ਹੀ ਯੋਗ ਸਮਝੇ ਸਨ । ਖੈਰ, ਅਸੀਂ ਚਾਚਾ ਜੀ ਨੂੰ ਮੁੜ ਮੁੜ ਕੇ ਕਿਹਾ ਜੁ ਅਗੇ ਤਾਂ ਕੇਵਲ ਇਨਸਪੈਕਟਰ ਸਾਹਿਬ ਕੋਲ ਹੀ ਸਿਫਾਰਸ਼ ਲਾਈ ਸੀ, ਹੁਣ ਇਨਪੈਕਟਰਾ

੭੪