ਪੰਨਾ:ਚਾਚਾ ਸ਼ਾਮ ਸਿੰਘ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਕੁ ਹੋਰ ਕਾਰਨਾਂ ਕਾਰਨੇ ਮੈਂ ਇਹ ਤਰਮੀਮ ਪੇਸ਼ ਕਰਦਾ ਹਾਂ ਜੋ ਅਠਾਰਾਂ ਸਾਲ ਦੇ ਇਕ ਮੁੰਡੇ ਦੀ ਬਜਾਏ ਨੌ ਸੌ ਸਾਲ ਦੇ ਦੋ ਮੁੰਡੇ ਲਭ ਲਏ ਜਾਣ। ਚਾਚੇ ਨੂੰ ਇਸ ਤਰਮੀਮ ਉਤੇ ਅਤੇ ਹੋਠਾਂ ਵੀ ਚਾਰੇ ਭਰਾਵਾਂ ਨੇ ਅਠੇ ਅਖੀਆਂ ਜੁ ਦਸੀਆਂ ਉਹ ਤਾਂ ਆਪਣੀ ਦਾਲ ਦੇਗਚੀ ਚੁਕ ਕੇ ਹੁਣ ਦੇ ਕਈ ਕੁ ਲੰਡੀ ਲੀਡਰਾਂ ਵਾਂਗੂ ਉਥੋਂ ਵਾਕ-ਆਉਟ ਹੀ ਕਰ ਆਏ, ਪਰ ਖੈਰ ਇਹ ਗੁਜ਼ਰੀ ਜੋ ਉਹਨੀ ਦਿਨੀ ਇਸ਼ਤਿਹਾਰਬਾਜ਼ੀ ਨਹੀਂ ਸੀ, ਨਹੀਂ ਤਾਂ ਪੰਜਾਬੀ ਰਸਾਲੇ ਤਾਂ ਕੀ, ਪੈਦਲ ਫੌਜਾਂ ਵੀ ਚਾਚਾ ਜੀ ਦੀ ਉਪ੍ਰੋਕਤ ਦਲੀਲ ਨੂੰ ਤੋਪਾਂ ਦੀ ਸਲਾਮੀ ਨਾਲ ਤਸਲੀਮ ਕਰਦੀਆਂ।

੩੩