ਪੰਨਾ:ਚਾਚਾ ਸ਼ਾਮ ਸਿੰਘ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇੰਗਲਿਸਤਾਨ, ਅਫਗਾਨੀ ਅਤੇ ਹਿੰਦੁਸਤਾਨੀ ਪਰਾਹੁਣਿਆਂ ਦੀਆਂ ਤਿੰਨ ਵਡੀਆਂ ਕਿਸਮਾਂ ਹਨ।
ਖੈਰ ਆ ਪਏ` ਜਾਂ 'ਆ ਮਰੇ ਸਾਡੇ ਲਈ ਤਾਂ ਇਕੋ ਗਲ ਸੀ। ਅਤੇ ਅਸੀਂ ਸਣੇ ਪਰਵਾਰ ਮਰਯਾਦਾ ਸਾਹਿਤ ਚਾਚਾ ਜੀ ਦੀ ਪੂਰੀ ਆਰਤੀ ਉਤਾਰੀ ਅਤੇ ਮੁੜ ਉਹਨਾਂ ਨੂੰ ਚੁਬਾਰੇ ਚੜ੍ਹਾ ਕੇ ਅਸਥਾਪਨ ਕਰ ਦਿਤਾ ਅਗਲੇ ਦਿਨ ਅਸੀਂ ਚਾਚਾ ਜੀ ਨੂੰ ਸਿਨੀਮਾਂ ਦੇਖਣ ਲਈ ਇਕ ਪਾਸ ਲੈ ਦਿਤਾ ਅਤੇ ਉਹ ਫਿਲਮ-ਸੰਸਾਰ ਵਿਚ ਉਡਾਰੀ ਮਾਰਨ ਲਈ, ਸਿਨੀਮਾਂ ਹਾਲ ਵਿਚ ਦਾਖਲ ਹੋ ਗਏ। ਉਸ ਫਿਲਮ ਵਿਚ ਇਕ ਹੀ ਸੀਨ ਸੀ-ਇਕ ਖੁਲ੍ਹ ਖੁਲ੍ਹੀ ਥਾਂ ਦੇ ਉਰਲੇ ਪਾਰ ਰੋਲ ਦੀ ਪਟੜੀ ਸੀ ਅਤੇ ਪਟੜੀ ਦੇ ਉਸ ਪਾਰ ਪਾਣੀ ਦਾ ਇਕ ਤਲਾ ਸੀ। ਇਸ ਤਲਾ ਉਤੇ ਪੰਜ ਛੀ ਮੁਟਿਆਰਾਂ ਨਹਾਉਣ ਲਈ ਆਉਂਦੀਆਂ ਹਨ ਅਤੇ ਇਕ ਇਕ ਕਰਕੇ ਉਹ ਆਪਣੇ ਆਪਣੇ ਕਪੜੇ ਲਾਹੁੰਦੀਆਂ ਦਿਸਦੀਆਂ ਹਨ। ਚੁੰਨੀਆਂ....... ਫੇਰ ਸਿਰ ਦੀ ਚੋਰੀ ਦੀ ਫਤੂਹੀਆਂ, ਫੇਰ ਹੋਰ ਸ਼ਿੰਗਾਰ ਅਤੇ ਜਦੋਂ ਨੂੰ ਖਸਮਾਂ ਖਾਣੀ ਇਕ ਮਾਲ ਗੱਡੀ ਆ ਜਾਂਦੀ ਕਿ ‘ਆ ਪੈਂਦੀ ਕਿ ‘ਆ ਮਰਦੀ ਹੈ ਇਹ ਤਾਂ ਪਾਠਕ ਜਨ ਆਪ ਫੈਸਲਾ ਕਰ ਲੈਣ, ਪਰ ਜਦ ਨੂੰ ਇਕ ਅਧ ਮਿੰਟ ਮਗਰੋਂ ਉਹ ਲੰਘ ਲੈਂਦੀ ਅਤੇ ਮੈਦਾਨ ਮੁੜ ਸਾਫ ਹੁੰਦਾ ਹੈ ਤਾਂ ਉਥੇ ਵੀ ਵੇਖਣ ਯੋਗ ਕੁਝ ਨਹੀਂ ਰਹਿ ਜਾਂਦਾ। ਮੁਟਿਆਰਾਂ ਗਲ ਗਲ ਪਾਣੀ ‘ਚ ਖੜੋਤੀਆਂ ਦਿਸਦੀਆਂ ਹਨ ਅਤੇ ਇਸ ਤੋਂ ਉਪਰੰਤ ਸੀਨ ਬਦਲ ਜਾਂਦਾ ਹੈ। ਸਾਡੇ ਚਾਚਾ ਜੀ ਇਕ ਵੇਰ ਤਾਂ ਵੇਖ ਆਏ, ਦੂਜੀ ਰਾਤ ਨੂੰ ਫਿਰ ਤੁਰ ਪਏ।

੨੮