ਪੰਨਾ:ਚਾਚਾ ਸ਼ਾਮ ਸਿੰਘ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧) ਰੰਨ ਚਾਹ ਪਾਰਟੀ ਤੇ ਜਾਣ ਲਗੇ ਤਾਂ ਪਿੱਛੋਂ ਵਾਰੀ ਬੱਚੇ ਖਿਡਾਣ ਤੋਂ ਇਨਕਾਰ ਕਰੋ।
(੨) ਸੈਰ ਕਰਦਿਆਂ ਰੰਨ ਦੇ ਨਾਲ ਨਾਲ ਬੱਚੇ ਚੁਕ ਫਿਰਨ ਤੋਂ ਵੀ ਨਾਂਹ ਕਰ ਦੇਣਾ ਗੁਣਕਾਰੀ ਸਾਬਤ ਹੋਵੇਗਾ!
(੩) ਸੈਰ ਕਰਦੀ ਕਿਸੇ ਸਖੀ ਸਹੇਲੀ ਦੇ ਜਾ ਵੜੇ ਤਾਂ ਬਾਹਿਰ ਚਕੀਦਾਰਾ ਕਰਨ ਤੋਂ ਸਿਰ ਮਾਰੋ।
(੪) ਰੰਨ ਦੁਕਾਨ ਤੋਂ ਸਾੜੀ ਸਲੀਪਟ ਲੈ ਕੇ ਉਠੇ ਤਾਂ ਗਠੜੀ ਚੁਕਣੋਂ ਇਨਕਾਰ ਕਰਨਾ ਹੀ ਮਰਦ ਦੀ ਸ਼ਾਨ ਹੈ।
(੫) ਰੰਨ ਦੀ ਪੁੜਪੁੜੀ ਵਿਚ ਚਸਕ ਪੈਂਦੀ ਹੋਵੇਂ ਤਾਂ ਦਫ਼ਤਰੋ ਆ ਕੇ ਉਹਦੇ ਸਿਰ ਘੁਟਣ ਨੂੰ ਆਪਣਾ ਪਹਿਲਾ ਬਲਕਿ ਦੂਜ ਤੀਜਾ ਫ਼ਰਜ਼ ਵੀ ਨਾਂਹ ਗਿਣੋ।
(੬) ਰਾਤ ਨੂੰ ਬੱਚੇ ਆਪਣੇ ਨਾਲ ਸਵਾਲਣੋ ਨੰਨਾ ਪੜੋ।
(੭) ਰੁਸ ਕੇ ਪੇਕੇ ਗਈ ਰੰਨ ਨੂੰ ਚਿਠੀ ਪਾਉਣ ਨਾਲੋਂ ਦੋ ਰੰਨਾ ਕਰ ਲੈਣ ਨੂੰ ਤਰਜੀਹ ਦਿਓ।

(ੲ) 'ਲੇਡੀਜ਼ ਫਸਟ' ਦਾ ਨਾਹਰਾ ਕਿਸੇ ਮਤਲਬੀ ਮਰਦ ਦਿਮਾਗ ਦੀ ਕੋਝੀ ਕਾਢ ਹੈ ਕਿ ਜਿਹਨੂੰ ਅਜ ਕਲ ਦੇ ਕਵੀ, ਆਰਟਿਸਟ, ਤੇ ਅਮੀਰ ਸੁਸੈਟੀ ਵਿਚ ਹਿਣਕਣ ਵਾਲੇ ਕਈ ਕੁ ਹੋਰ ਟੱਟੂ ਬੁਲੰਦ ਕਰ ਰਹੇ ਹਨ, ਏਸ ਨਾਹਰੇ ਨੂੰ ਸੁਨਣ

੧੧੨