ਪੰਨਾ:ਚਾਚਾ ਸ਼ਾਮ ਸਿੰਘ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਅਰਧੰਗੀ ਨੂੰ ਪੜਨ ਲਈ ਦੇਵੇਗਾ ਅਤੇ ਜੇ ਉਹ ਵਿਚਾਰੀ ਕੇਵਲ ਛੇਹਰਟੇ ਤਕ ਹੀ ਪੜੀ ਹੋਈ ਹੈ, ਤਾਂ ਉਹਨੂੰ ਪੜ੍ਹ ਕੇ ਸੁਣਾਏਗਾ (ਨੋਟ) ਏਸ ਪੜਨ ਪੜਾਨ ਦੇ ਸ਼ੁਭ ਕੰਮ ਦਾ ਜੋ ਜੋ ਅਸਰ ਕਿਸੇ ਧਿਰ ਉਤੇ ਹੋਵੇ, ਉਹ ਆਪਣੀ ਆਪਣੀ ਹਡ-ਬੀਤੀ ਸਾਨੂੰ ਲਿਖ ਭੇਜਣ ਦੀ ਕਿਰਪਾ ਕਰੋ, ਜ਼ਰੂਰ! ਜ਼ਰੂਰ, ਬਿਲ ਜ਼ਰੂਰ!!

ਐਲਾਨ ਆਜ਼ਾਦ

(ਉ) ਰੰਨ-ਗੁਲਾਮੀ ਤੋਂ ਆਜ਼ਾਦ ਹੋਣਾ ਹਰੇਕ ਮਰਦ ਦਾ ਪੈਦਾਇਸ਼ੀ ਹਕ ਹੈ, ਕਿ ਜਹਿੜਾ ਸਾਨੂੰ ਅਫਸੋਸ ਹੈ, ਉਹ ਵਿਆਹ ਹੋਣ ਨਾਲ ਹੀ ਉਸ ਤੋਂ ਖੁਸ ਜਾਂਦਾ ਹੈ।
(ਅ) ਕਿਸੇ ਵਿਗੜੀ ਹੋਈ ਰੰਨ ਦੀ ਇਸ ਮੰਗ ਨੂੰ ਜ
ਲਿਆਓ ਬਾਂਦੀ ਕੋਈ ਐਸਾ ਨਰ
ਬੰਦਾ ਬਾਵਰਚੀ, ਬਹਿਸ਼ਤੀ ਖਰ

ਹਰੇਕ ਮਰਦ ਆਪਣੀ ਇਜ਼ਤ ਆਬਰੋ ਤੇ ਜਰਨੈਲ ਵੌਨ ਤੱਕ ਸਟਾਲਿਨਗ੍ਰਾਡੀ ਹਮਲੇ ਨਾਲੋਂ ਘਟ ਖਤਰਨਾਕ ਹਮਲਾ ਖਿਆਲ ਨਹੀਂ ਕਰਦਾ - ਏਸ ਲਈ ਉਹ ਆਪਣੇ ਮਰਦਮਿਤਰਾਂ ਦੇ ਬਚਾਉ ਲਈ ਹੇਠ ਲਿਖੀਆਂ ਐਂਟੀ ਟੈਂਕ ਗੱਲਾਂ ਦੀ ਵਰਤੋਂ ਦੀ ਪੁਰ ਜ਼ੋਰ ਅਪੀਲ ਕਰਦਾ ਹੈ:

੧੧੧