ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਤਰ ਦੇਣ ਦੀ ਕੋਸ਼ਸ਼ ਕੀਤੀ ਗਈ ਹੈ। ਉਹ ਲਗਦੀ ਵਾਹੇ ਕਦੀ ਬੱਚਿਆਂ ਨੂੰ ਨਿਰਾਸ਼ ਨਹੀਂ ਕਰਦੇ।

ਸਾਡਾ ਹਿੰਦੁਸਤਾਨ, ਜਿੱਥੇ ਬਦਕਿਸਮਤੀ ਨਾਲ ਹੋਰ ਕਈ ਗੱਲਾਂ ਵਿੱਚ ਪਿੱਛੇ ਜਾ ਪਿਆ ਹੈ ਉਥੇ ਬੱਚਿਆਂ ਦੀ ਸਿੱਖਿਆ ਵਲ ਵੀ ਕੋਈ ਧਿਆਨ ਨਹੀਂ ਦੇਂਦਾ। ਬੱਚਾ ਤਾਂ ਕੁਦਰਤੀ ਤੌਰ ਤੇ ਦਿਨ ਵਿੱਚ ਕਈ ਕਈ ਸਵਾਲ ਪੁੱਛਦਾ ਹੈ। ਮਾਪੇ ਪਹਿਲਾਂ ਤਾਂ ਆਪ ਕੁਝ ਜਾਣਦੇ ਹੀ ਨਹੀਂ ਜੇ ਜਾਣਦੇ ਵੀ ਹਨ ਤਾਂ ਇਹ ਸਮਝ ਕੇ ਕਿ ਇਸ ਨੂੰ ਇਨ੍ਹਾਂ ਗੱਲਾਂ ਨਾਲ ਕੀਹ ਜਾਂ ਵਕਤ ਹਰਜ ਹੁੰਦਾ ਜਾਣ ਕੇ ਟਾਲਾ ਮਹੌਲਾ ਕਰ ਛੱਡਦੇ ਹਨ। ਜੇ ਬੱਚਾ ਬਹੁਤਾ ਹੀ ਖਹਿੜੇ ਪੈ ਜਾਏ ਤਾਂ ਉਸ ਨੂੰ ਝਿੜਕ ਕੇ ਬਹਾ ਦੇਂਦੇ ਹਨ, ਜਾਂ ਦੋ ਚਾਰ ਚਪੇੜਾਂ ਹੀ ਜੜ ਦੇਂਦੇ ਹਨ, ਕਿ ਕੰਨ ਕਿਉਂ ਖਾ ਮਾਰੇ ਨੀ। ਨਤੀਜਾ ਇਹ ਹੁੰਦਾ ਹੈ, ਕਿ ਬਾਲਕ ਦਾ ਉਤਸ਼ਾਹ ਮਾਰਿਆ ਜਾਂਦਾ ਹੈ। ਉਸ ਦੇ ਕੋਮਲ ਹਿਰਦੇ ਨੂੰ ਅਜਿਹੀ ਸੱਟ ਵਜਦੀ ਹੈ ਕਿ ਉਸ ਨੂੰ ਵਿੱਦਿਆ ਪਾਪਤ ਕਰਨ ਦਾ

Left