ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਸਿੰਘ-ਠੀਕ ਹੈ। ਅੰਗਰੇਜ਼ੀ ਦਵਾਈਆਂ ਅਜ ਕੱਲ ਇਸੇ ਅਸੂਲ ਉੱਤੇ ਹੀ ਬਣਦੀਆਂ ਹਨ। ਅੰਗਰੇਜ਼ ਲੋਕ ਹਰੇਕ ਦਵਾਈ ਦਾ ਸਤ ਕੱਢ ਲੈਂਦੇ ਹਨ ਅਤੇ ਉਸ ਦੀ ਥਾਂ ਉਹੋ ਸਤ ਵਰਤਦੇ ਹਨ। ਇਸ ਤਰਾਂ ਉਸ ਦਵਾਈ ਨਾਲੋਂ ਸਤ ਬਹੁਤ ਥੋੜਾ ਵਜ਼ਨ ਰੱਖਦਾ ਹੈ।

ਕਾਰਨ ਵਿਚਾਰ

ਇਕ ਵਾਰੀ ਭਾਈ ਗਿਆਨ ਸਿੰਘ ਜੀ ਆਪਣੇ ਪੁੱਤਰ ਨੂੰ ਇਕ ਮੰਦਰ ਵਿਖਾਣ ਲੈ ਗਏ। ਉਹ ਮੰਦਰ ਗੁੰਬਜ ਵਰਗਾ ਸੀ। ਉਸ ਵਿੱਚੋਂ ਆਵਾਜ਼ ਵਾਪਸ ਗੁੰਜਦੀ ਸੁਣ ਕੇ ਕਾਕੇ ਨੇ ਪੁੱਛਿਆ:-

ਭਾਈਆ ਜੀ! ਕਿਸੇ ਗੁੰਬਜ ਵਿੱਚ ਅਸੀਂ ਜੋ ਗੱਲ ਆਖਦੇ ਹਾਂ, ਉਹ ਬਹੁਤ ਦੇਰ ਤਕ ਗੂੰਜਦੀ ਕਿਉਂ ਰਹਿੰਦੀ ਹੈ?

ਗਿਆਨ ਸਿੰਘ-ਪੱਤ! ਸਭ ਖ਼ਾਲੀ ਥਾਵਾਂ ਵਿਚ ਪੌਣ ਹੁੰਦੀ ਹੈ ਤੇ ਪੌਣ ਹੀ ਆਵਾਜ਼ ਪੈਦਾ ਕਰਦੀ ਹੈ। ਸਾਰੀ ਆਵਾਜ਼ ਪੌਣ ਦੇ ਆਸਰੇ ਹੈ। ਜੇ ਸਾਡੇ ਅੰਦਰ ਪੌਣ (ਸ੍ਵਾਸ) ਨਾ ਹੋਵੇ ਤਾਂ ਅਸੀਂ ਬੋਲ ਨਾ ਸਕੀਏ। ਤੇ ਘੜਾ, ਢੋਲਕੀ, ਜੋੜੀ ਆਦਿ ਵੱਜਦੀ ਸੁਣੀ ਹੋਵੇਗੀ, ਉਹ ਭੀ ਪੌਣ ਕਰ ਕੇ ਹੀ

੭੬