ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਪਾਲਕ ਵਿਚ ਤਾਂ ਨਾ ਖੁਸ਼ਬੂ ਹੈ ਨਾ ਖਾਰਾਪਨ।

ਗਿਆਨ ਸਿੰਘ-ਹੁਣ ਦਸ, ਇਨ੍ਹਾਂ ਵਿੱਚ ਲੂਣ ਹੈ ਕਿ ਨਹੀਂ?

ਕਾਕ-ਜਦ ਤਕ ਇਹ ਚੀਜ਼ਾਂ ਹਰੀਆਂ ਸਨ ਤਦ ਤਕ ਮੈਂ ਦਸ ਸਕਦਾ ਸੀ, ਪਰ ਹੁਣ ਇਹ ਗੱਲ ਮੈਥੋਂ ਕੋਹਾਂ ਦੂਰ ਹੈ।

ਗਿਆਨ ਸਿੰਘ-ਹੱਛਾ, ਇਨ੍ਹਾਂ ਦੋਹਾਂ ਚੀਜ਼ਾਂ ਨੂੰ ਵੱਖਰੇ ਵੱਖਰੇ ਬਰਤਨ ਵਿਚ ਸਾੜ ਸੁੱਟ।

ਅੱਗ ਲਾਉਂਦਿਆਂ ਹੀ ਦੋਵੇਂ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ।

ਗਿਆਨ ਸਿੰਘ-ਹੱਛਾ! ਇਨ੍ਹਾਂ ਦੋਹਾਂ ਸੁਆਹਾਂ ਨੂੰ ਵੱਖਰੇ ਵੱਖਰੇ ਪਿਆਲੇ ਵਿੱਚ ਪਾਣੀ ਪਾ ਕੇ ਅਤੇ ਘੋਲ ਕੇ ਰੱਖ ਦੇਹ। ਪਰ ਘੋਲਣ ਤੋਂ ਪਹਿਲਾਂ ਮੈਨੂੰ ਫਿਰ ਭੀ ਚੱਖ ਕੇ ਦਸ ਦਈਂ ਭਈ ਇਨ੍ਹਾਂ ਵਿੱਚ ਲੂਣ ਹੈ ਕਿ ਨਹੀਂ?

ਕਾਕਾ- (ਚੱਖ ਕੇ) ਹੁਣ ਤਾਂ ਕੁਝ ਭੀ ਸ੍ਵਾਦ ਨਹੀਂ ਮਲੂਮ ਹੁੰਦਾ।

ਗਿਆਨ ਸਿੰਘ-ਦੇਖ! ਥੋੜੀ ਦੇਰ ਬਾਦ ਤੂੰ