ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ ਅਤੇ ਦੋਵੇਂ ਠੰਢ ਨਾਲ ਜੰਮ ਜਾਂਦੇ ਹਨ; ਪਰ ਦੋਵੇਂ ਚੀਜ਼ਾਂ ਇੱਕ ਤਾਂ ਨਹੀਂ ਆਖ ਸਕੀਦੀਆਂ! ਘਿਉ ਘਿਉ ਹੈ ਅਤੇ ਪਾਣੀ ਪਾਣੀ ਹੈ। ਨਾ ਪਾਣੀ ਘਿਉ ਹੋ ਸਕਦਾ ਹੈ ਅਤੇ ਨਾ ਘਿਉ ਪਾਣੀ। ਸਿਵਾਇ ਇੱਕ ਦੋ ਗੁਣਾਂ ਦੇ ਬਾਕੀ ਦੇ ਗੁਣ ਉਨ੍ਹਾਂ ਦੇ ਵੱਖੋ ਵੱਖਰੇ ਹਨ। ਪਰ ਇੱਥੇ ਸਾਨੂੰ ਲੂਣ ਦਾ ਪਰਕਰਣ ਛੱਡ ਕੇ ਹੋਰ ਪਾਸੇ ਨਹੀਂ ਜਾਣਾ ਚਾਹੀਦਾ। ਹਾਲਾਂ ਅਜੇ ਲੁਣ ਦਾ ਹੀ ਹਾਲ ਸਮਝਣਾ ਹੈ। ਵੇਖ! ਜੇਕਰ ਅਸੀਂ ਤੈਨੂੰ ਕਿਸੇ ਚੀਜ਼ ਵਿੱਚੋਂ ਲੂਣ ਕੱਢ ਵਿਖਾਈਏ, ਜਿਸ ਵਿੱਚ ਤੂੰ ਆਖੇ ਕਿ ਨਹੀਂ ਹੈ, ਤਾਂ ਉਸ ਨੂੰ ਤੂੰ ਨਵੀਂ ਖੋਜ ਤਾਂ ਨਹੀਂ, ਪਰ ਨਵੀਂ ਮੌਜੂਦਗੀ ਤਾਂ ਮੰਨੇਗਾ ਕਿ ਨਹੀਂ?

ਕਾਕਾ-ਕਿਉਂ ਨਹੀਂ!

ਗਿਆਨ ਸਿੰਘ-ਹੱਛਾ! ਤਾਂ ਥੋੜੀ ਜਿਹੀ ਪਾਲਕ ਅਤੇ ਪੂਦਨਾ ਆਪਣੀ ਕਿਆਰੀ ਵਿੱਚੋਂ ਪੁੱਟ ਲਿਆ। (ਚਤਰ ਸਿੰਘ ਥੋੜੇ ਥੋੜੇ ਪੱਤੇ ਤੋੜ ਲਿਆਇਆ)

ਗਿਆਨ ਸਿੰਘ-ਹੱਛਾ! ਇਨ੍ਹਾਂ ਦਾ ਇੱਕ ਇੱਕ ਪੱਤਰ ਚੱਖ ਕੇ ਸ੍ਵਾਦ ਦੱਸ।

੬੯