ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਦੀਵਾ ਉੱਚਾ ਹੈ ਅਤੇ ਉਸ ਦੇ ਪਰਕਾਸ਼ ਦੀਆਂ ਕਿਰਨਾਂ ਵਾਯੂ ਦੇ ਦਬਾਉ ਨਾਲ ਤਿਰਛੀਆਂ ਹੋ ਜਾਂਦੀਆਂ ਹਨ। ਹੋਰ ਦੇਖ, ਜਿਸ ਵੇਲੇ ਅਸੀਂ ਦਾਲ ਭਾਜੀ ਜਾਂ ਕੋਈ ਹੋਰ ਚੀਜ਼ ਪਤੀਲੇ ਵਿੱਚ ਜਾਦੇ ਹਾਂ ਤਾਂ ਭਾਫ਼ ਹੌਲੀ ਹੋਣ ਕਰ ਕੇ ਉੱਪਰ ਨਿਕਲ ਜਾਂਦੀ ਹੈ। ਪਰ ਉਸ ਦੇ ਉੱਤੇ ਪਏ ਹੋਏ ਢੱਕਣ ਦੇ ਹੇਠਾਂ ਭਾਫ਼ ਜੰਮਦੀ ਰਹਿੰਦੀ ਹੈ ਅਤੇ ਜਦ ਅਸੀਂ ਉਸ ਨੂੰ ਚੁਕਦੇ ਹਾਂ ਤਾਂ ਸਾਰਾ ਪਾਣੀ ਹੇਠਾਂ ਡਿੱਗ ਪੈਂਦਾ ਹੈ। ਇਸ ਗੱਲ ਨੂੰ ਜੇਕਰ ਤੂੰ ਚੰਗੀ ਤਰ੍ਹਾਂ ਸਮਝ ਲਵੇਂ ਤਾਂ ਤੈਨੂੰ ਮੀਂਹ ਪੈਣ ਦਾ ਸਾਰਾ ਹਾਲ ਮਲੂਮ ਹੋ ਜਾਵੇ। ਉਸ ਵਿੱਚ ਅੱਗ ਦਾ ਕੰਮ ਸੂਰਜ ਦੇਂਦਾ ਹੈ। ਸੂਰਜ ਦੀਆਂ ਕਿਰਨਾਂ ਨਾਲ ਪਾਣੀ ਗਰਮ ਹੋ ਕੇ ਭਾਫ਼ ਹੋ ਜਾਂਦਾ ਹੈ, ਅਤੇ ਉੱਪਰ ਚਲਿਆ ਜਾਂਦਾ ਹੈ। ਫੇਰ ਠੰਢਾ ਹੋ ਕੇ ਬੱਦਲ ਬਣ ਜਾਂਦਾ ਹੈ ਅਤੇ ਹੇਠਾਂ ਮੀਂਹ ਰੂਪ ਹੋ ਕੇ ਵੱਸਦਾ ਹੈ।

ਇਸ ਤਰ੍ਹਾਂ ਨੌਵੇਂ ਵਰੇ ਦੀ ਸਿੱਖਿਆ ਨਾਲ ਚਤਰ ਸਿੰਘ ਨੂੰ ਬਹੁਤ ਕੁਝ ਲਾਭ ਪਹੁੰਚਿਆ।

੬੫