ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਮਿਲ ਕੇ ਦੂਣੀ ਤਾਕਤ ਹੋ ਕੇ ਵਧਣ ਦਾ ਕਾਰਨ ਹੋ ਜਾਂਦੀਆਂ ਹਨ ਅਰਥਾਤ ਦੋਵੇਂ ਆਪੋ ਆਪਣਾ ਜ਼ੋਰ ਕਰਦੀਆਂ ਹਨ। ਇਸ ਤਰ੍ਹਾਂ ਦੋਹਾਂ ਦਾ ਸਵਾਦ ਮਿਲ ਮਿਲਾ ਕੇ ਇੱਕ ਨਵਾਂ ਸਵਾਦ ਪੈਦਾ ਹੋ ਜਾਂਦਾ ਹੈ।

ਕਾਕਾ-ਹੱਛਾ! ਤਾਂ ਪਿਉਂਦ ਕਿਸ ਤਰ੍ਹਾਂ ਲਗਾ ਜਾਂਦਾ ਹੈ?

ਗਿਆਨ ਸਿੰਘ-ਹਰੇਕ ਚੀਜ਼ ਦੀ ਇੱਕ ਅਜਿਹੀ ਰੁੱਤ ਹੁੰਦੀ ਹੈ ਜਿਸ ਦੇ ਆਇਆਂ ਉਹ ਚੀਜ਼ ਉਮੰਗ (ਖੁਸ਼ੀ) ਵਿਚ ਹੁੰਦੀ ਹੈ ਅਤੇ ਉਸ ਦੇ ਵਧਣ ਦੀ ਤਾਕਤ ਵਧ ਜਾਂਦੀ ਹੈ। ਅਜਿਹੇ ਸਮੇਂ ਜੇਕਰ ਆਦਮੀ ਦੀ ਹੱਡੀ ਭੀ ਟੁੱਟ ਜਾਵੇ ਤਾਂ ਹੋਰ ਸਮੇਂ ਨਾਲੋਂ ਉਸ ਵੇਲੇ ਛੇਤੀ ਜੁੜ ਜਾਵੇਗੀ। ਇਹੋ ਹਾਲ ਪਿਉਂਦ ਦਾ ਹੈ। ਖਾਸ ਕਰ ਕੇ ਚੇਤ, ਫਗਣ ਅਤੇ ਸਾਵਣ ਇਹ ਤਿੰਨ ਮਹੀਨੇ ਬ੍ਰਿਛਾਂ ਨੂੰ ਪਿਉਂਦ ਕਰਨ ਦੇ ਹਨ। ਜਦੋਂ ਬ੍ਰਿਛਾਂ ਨੂੰ ਨਵੇਂ ਪੱਤਰ ਆਦਿ ਪੈਂਦੇ ਹਨ ਉਦੋਂ ਪਿਉਂਦ ਕੀਤਾ ਜਾਂਦਾ ਹੈ।

੬੩