ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-(ਅੰਬ ਦਾ ਬ੍ਰਿਛ ਵੇਖ ਕੇ) ਭਾਈਆ ਜੀ! ਇਹ ਕਾਹਦਾ ਬ੍ਰਿਛ ਹੈ?

ਗਿਆਨ ਸਿੰਘ-ਇਸ ਨੂੰ ਤੂੰ ਜਾਣਦਾ ਨਹੀਂ? ਜ਼ਰਾ ਸੋਚ, ਕੇ ਬੁਝ ਲੈ।

ਕਾਕਾ-ਪੱਤੇ ਤਾਂ ਇਸ ਬ੍ਰਿਛ ਦੇ ਸਾਡੇ ਘਰ ਦੀਆਂ ਕਿਆਰੀਆਂ ਵਿੱਚ ਲੱਗੇ ਹੋਏ ਅੰਬਾਂ ਦੇ ਛੋਟੇ ਛੋਟੇ ਬੂਟਿਆਂ ਨਾਲ ਮਿਲਦੇ ਜੁਲਦੇ ਹਨ।

ਗਿਆਨ ਸਿੰਘ-ਠੀਕ ਹੈ। ਇਹ ਅੰਬ ਦਾ ਹੀ ਬ੍ਰਿਛ ਹੈ।

ਕਾਕਾ-ਤੇ ਇਹ?

ਗਿਆਨ ਸਿੰਘ-ਇਹ ਜਾਮਨਾਂ ਦਾ ਹੈ। ਦੋਹਾਂ ਨੂੰ ਚੰਗੀ ਤਰ੍ਹਾਂ ਪਛਾਣ ਲੈ ਅਤੇ ਦੋਹਾਂ ਦੇ ਥੋੜੇ ਜਹੇ ਪੱਤਰ ਪੱਲੇ ਬੰਨ੍ਹ ਲੈ।

ਇਸ ਤਰ੍ਹਾਂ ਆਤੂ, ਨਾਖਾਂ, ਕੇਲੇ, ਅੰਜੀਰਾਂ, ਸੰਗਤਰੇ ਆਦਿ ਦੇ ਬ੍ਰਿਛ ਭਈ ਹੁਰਾਂ ਕਾਕੇ ਨੂੰ ਵਿਖਾਲੇ ਅਤੇ ਸਭਨਾਂ ਦੇ ਥੋੜੇ ਥੋੜੇ ਪੱਤਰ ਲੈ ਕੇ ਬੰਨ੍ਹ ਲਏ।

੫੭