ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਕਈ ਕਿਲ੍ਹੇ ਪੱਥਰ ਦੇ ਬਣੇ ਹੋਏ ਹਨ। ਪੱਥਰਾਂ ਵਿੱਚ ‘ਸੰਗ ਮਰਮਰ’ ਪੱਥਰ ਬਹੁਤ ਮਹਿੰਗਾ ਹੁੰਦਾ ਹੈ। ਇਸ ਦਾ ਫ਼ਰਸ਼ ਸਾਡੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਲੱਗਾ ਹੋਇਆ ਤੂੰ ਦੇਖਿਆ ਸੀ। ਉੱਥੇ ਤੂੰ ਅਜਿਹਾ ਖ਼ੁਸ਼ ਹੁੰਦਾ ਮੈਂ ਤੇ ਕਿਲਕਾਰੀਆਂ ਮਾਰਦਾ ਸੈਂ! ਯਾਦ ਹੋਈ ਨਾ?

ਕਾਕਾ-ਆਹੋ ਜੀ! ਚਿੱਟਾ, ਚਿੱਟਾ ਦੁੱਧ ਵਰਗਾ! ਮੈਨੂੰ ਉਜਿਹਾ ਫ਼ਰਸ਼ ਬਹੁਤ ਚੰਗਾ ਲਗਦਾ ਹੈ! ਹਲਾ ਭਾਈਆ ਜੀ ਉਹ ਪੱਥਰ ਕਿੱਥੇ ਹੁੰਦਾ ਹੈ?

ਗਿਆਨ ਸਿੰਘ-ਉਹ ਸਾਡੇ ਹਿੰਦੁਸਤਾਨ ਵਿੱਚ ਭੀ ਹੁੰਦਾ ਹੈ ਅਤੇ ਹੋਰਨਾਂ ਮੁਲਕਾਂ ਵਿੱਚੋਂ ਭੀ ਆਉਂਦਾ ਹੈ। ਬਾਹਰੋਂ ਬਾਹਲਾ ਇੱਟਲੀ ਦੇਸ ਵਿੱਚੋਂ ਆਉਂਦਾ ਹੈ ਅਤੇ ਇੱਥੇ ਰਾਜਪੂਤਾਨੇ ਵਿੱਚ ਇਸ ਪੱਥਰ ਦੀਆਂ ਕਈ ਖਾਣਾਂ ਹਨ।

ਏਨੇ ਚਿਰ ਨੂੰ ਗੱਲਾਂ ਕਰਦੇ ਕਰਦੇ ਦੋਵੇਂ ਪਿਉ ਪੁੱਤ ਬਾਗ਼ ਵਿੱਚ ਜਾ ਪਹੁੰਚੇ।

੫੬