ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਅਗ ਲਾ ਦੇਂਦੇ ਹਨ। ਉਸ ਕੂੜੇ ਕਰਕਟ ਨਾਲ ਹੀ ਸਾਰੀਆਂ ਇੱਟਾਂ ਪੱਕ ਜਾਂਦੀਆਂ ਹਨ। ਜਦ ਪੱਕ ਜਾਂਦੀਆਂ ਹਨ ਤਾਂ ਠੰਢੇ ਹੋਣ ਪਰ ਇੱਟਾਂ ਕਢ ਲੈਂਦੇ ਹਨ ਅਤੇ ਖਰੀਦਾਰਾਂ ਨੂੰ ਦੇ ਆਉਂਦੇ ਹਨ। ਇਸ ਤਰ੍ਹਾਂ ਉਸ ਕੂੜੇ ਦੀ ਸੁਆਹ ਅਤੇ ਇੱਟਾਂ ਦੀ ਭੋਰ ਕਚੋਰ ਕੱਠੀ ਹੁੰਦੀ ਹੁੰਦੀ ਇਕ ਟਿੱਲਾ ਜਿਹਾ ਬਣ ਗਿਆ ਹੈ। ਇਹ ਆਵਿਆਂ ਦੇ ਟਿੱਲੇ ਕਈ ਵੱਡੇ ਸ਼ਹਿਰਾਂ ਦੇ ਪਾਸ ਪਹਾੜੀਆਂ ਵਾਙੂੰ ਖੜੇ ਹਨ।

ਕਾਕਾ-ਕੀ ਭਾਈਆ ਜੀ! ਪਹਾੜ ਭੀ ਅਜਿਹੇ ਹੀ ਹੁੰਦੇ ਹਨ?

ਗਿਆਨ ਸਿੰਘ-ਆਹੋ, ਉੱਚੇ ਨੀਵੇਂ ਤਾਂ ਇਸ ਨਾਲੋਂ ਬਹੁਤ ਵੱਡੇ ਹੁੰਦੇ ਹਨ। ਫੇਰ ਇਹ ਇਕ ਸੁਆਹ ਦਾ ਢੇਰ ਹੈ ਅਤੇ ਸੁੱਕਾ ਰੜਾ ਹੈ, ਪਰ ਪਹਾੜਾਂ ਵਿਚ ਪੱਥਰ, ਪਾਣੀ, ਹਰੇ ਹਰੇ ਬ੍ਰਿਛ ਅਤੇ ਕਈ ਬੂਟੀਆਂ ਭੀ ਹੁੰਦੀਆਂ ਹਨ। ਹਾਂ, ਜਿੱਥੇ ਬਰਫ਼ ਬਹੁਤ ਪੈਂਦੀ ਹੈ। ਉੱਥੇ ਉਨ੍ਹਾਂ ਪਹਾੜਾਂ ਵਿੱਚ ਭੀ ਕੋਈ ਕੋਈ

੫੪