ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੋੜੀ ਦੂਰ ਹੋਰ ਅੱਗੇ ਜਾਣ ਤੇ ਇੱਟਾਂ ਪਕਾਉਣ ਦਾ ਆਵਾ ਆ ਗਿਆ। ਕਾਕੇ ਨੇ ਭਾਈ ਗਿਆਨ ਸਿੰਘ ਤੋਂ ਪੁੱਛਿਆ:-

ਭਾਈਆ ਜੀ! ਇਹ ਟਿੱਲਾ ਜਿਹਾ ਕੀ ਹੈ?

ਗਿਆਨ ਸਿੰਘ-ਇਹ ਇੱਟਾਂ ਦੀ ਭੱਠੀ ਹੈ। ਇਸ ਨੂੰ ਲੋਕੀ ਆਵਾ ਜਾਂ ਪੰਜਾਵਾ ਭੀ ਆਖਦੇ ਹਨ। ਇਸ ਵਿਚ ਬਹੁਤ ਸਾਰੀਆਂ ਇੱਟਾਂ ਇੱਕੋ ਵਾਰੀ ਪਕਾਈਆਂ ਜਾਂਦੀਆਂ ਹਨ। ਚਲ ਤੈਨੂੰ ਪਹਿਲਾਂ ਇਸੇ ਦੀ ਸੈਰ ਕਰਾਈਏ। ਵੇਖ ਇਹ ਆਦਮੀ ਕੀ ਕਰਦੇ ਹਨ?

ਕਾਕਾ-ਇਹ ਤਾਂ ਇੱਟਾਂ ਪੱਥਦੇ ਹਨ?

ਗਿਆਨ ਸਿੰਘ-ਜਦ ਇਹ ਇੱਟਾਂ ਸੁੱਕ ਜਾਣਗੀਆਂ ਤਾਂ ਫੇਰ ਇਸ ਟਿੱਲੇ ਉੱਤੇ ਇਕ ਤਹਿ ਇੱਟਾਂ ਦੀ ਵਿਛਾਉਣਗੇ! ਫੇਰ ਉਪਰ ਉਸ ਦੇ ਇਕ ਤਹਿ ਕੂੜੇ ਦੀ ਵਿਛਾਉਣਗੇ। ਉਸ ਦੇ ਉੱਤੋਂ ਫੇਰ ਇਕ ਤਹਿ ਇੱਟਾਂ ਦੀ ਅਤੇ ਫੇਰ ਉਸ ਦੇ ਉੱਪਰ ਕੂੜੇ ਦੀ। ਇਸ ਤਰ੍ਹਾਂ ਨਾਲ ਕਈ ਤਹਿਆਂ ਉੱਪਰੋਂ ਉੱਪਰ ਚਾੜੀ ਜਾਂਦੇ ਹਨ। ਅਤੇ

੫੩